**ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਨਵਾਂ ਸ਼ਹਿਰ ਜ਼ੋਨਲ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ:ਜੇ.ਪੀ.ਐੱਮ.ਓ 

Share and Enjoy !

Shares
ਜਲੰਧਰ (Check Post) : ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ 10 ਮਈ ਦੀ ਜਲੰਧਰ ਸੂਬਾਈ ਕਨਵੈਨਸ਼ਨ ਦੇ ਕੀਤੇ ਐਲਾਨਨਾਮੇ ਅਨੁਸਾਰ ਪੰਜਾਬ ਵਿੱਚ ਚਾਰ ਜ਼ੋਨਲ ਕਨਵੈਨਸ਼ਨਾਂ ਕਰਨ ਦੇ ਅਨੁਸਾਰ ਦੋਆਬਾ ਜੋਨ ਦੀ 20 ਮਈ ਦੀ ਨਵਾਂ ਸ਼ਹਿਰ ਵਿਖੇ ਹੋ ਰਹੀ ਜ਼ੋਨਲ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ( ਜੇ.ਪੀ.ਐੱਮ.ਓ.) ਜਲੰਧਰ ‌ਦੇ ਆਗੂਆਂ ਸਾਥੀ ਤੀਰਥ ਸਿੰਘ ਬਾਸੀ,  ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਪਰਮਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਮਲਸੀਆਂ,ਬਲਦੇਵ  ਨੂਰਪੁਰੀ, ਸੰਜੀਵ ਕੁਮਾਰ ,ਨਰਿੰਦਰ ਪਾਲ,ਵਿਸ਼ਾਲ ਨਾਹਰ,  ਪ੍ਰਭਾਤ ਕਵੀ,  ਬਲਦੇਵ ਸਾਹਨੀ, ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਗੁਰਦੀਪ ਗੋਗੀ ਬੇਗਮਪੁਰ, ਤਰਸੇਮ ਲਾਲ,  ਪੁਸ਼ਪਿੰਦਰ ਕੁਮਾਰ ਵਿਰਦੀ,ਨਿਰਮੋਲਕ ਸਿੰਘ ਹੀਰਾ, ਹਰੀਮੁਨੀ ਸਿੰਘ, ਭੋਲਾਪ੍ਰਸਾਦ, ਰਾਮ ਕ੍ਰਿਸ਼ਨ ਆਦਿ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਫਾਸ਼ੀਵਾਦੀ ਮੋਦੀ ਹਕੂਮਤ ਆਈ ਹੈ,ਉਸ ਸਮੇਂ ਤੋਂ ਦੇਸ਼ ਵਿੱਚ ਸਦੀਵੀ ਬਣੀ ਭਾਈਚਾਰਕ ਸਾਂਝ ਨੂੰ ਖੇਰੂੰ ਖੇਰੂੰ ਕਰਨ ਲਈ ਫਿਰਕਾਪ੍ਰਸਤੀ, ਜ਼ਾਤ ਪਾਤ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਆਦਿ ਮੁੱਦਿਆਂ ਨੂੰ ਉਭਾਰ ਕੇ ਅਤੇ ਭੀੜ ਤੰਤਰ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਦੇਸ਼ ਵਿੱਚ ਘੱਟ ਗਿਣਤੀ ਫਿਰਕਿਆਂ ਨੂੰ ਹਰ ਪ੍ਰਕਾਰ ਨਾਲ ਡਰਾਉਣ ਅਤੇ ਧਮਕਾਉਣ ਦੀ ਨੀਤੀ ਤੇ ਤੇਜ਼ੀ ਨਾਲ ਚੱਲਦੇ ਹੋਏ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਦੇਸ਼ ਨੂੰ ਮੁੜ ਤੋਂ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਗ਼ੁਲਾਮ ਬਣਾਉਣ ਲਈ ਆਮ ਲੋਕਾਂ ਵਲੋਂ ਦਿੱਤੇ ਟੈਕਸਾਂ ਨਾਲ ਉਸਾਰੇ ਗਏ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤੇ ਕਾਰਪੋਰੇਟਾ ਨੂੰ ਵੇਚਿਆ ਜਾ ਰਿਹਾ ਹੈ।ਚੁਣਾਵੀ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਕਿਰਤੀਆਂ ਨੂੰ 1886ਤੋਂ ਪਹਿਲਾਂ ਵਾਲੇ ਹਾਲਾਤਾਂ ਵੱਲ ਝਾਕਿਆ ਜਾ ਰਿਹਾ ਹੈ। ਦੇਸ਼ ਵਿੱਚ ਫਿਰਕਾਪ੍ਰਸਤੀ, ਦਹਿਸ਼ਤਗਰਦੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ,ਮਹਿੰਗਾਈ ਆਦਿ ਸਿੱਖਰਾਂ ਨੂੰ ਛੂਹ ਰਹੀ ਹੈ। ਮੋਦੀ ਸਰਕਾਰ ਦੀਆਂ ਆਮ ਲੋਕਾਂ ਪ੍ਰਤੀ ਅਪਣਾਈਆਂ ਜਾ ਰਹੀਆਂ ਕਾਲੀਆਂ ਅਤੇ ਕੁਰੱਖਤ ਨੀਤੀਆਂ ਨੂੰ ਮੋੜਾ ਦੇਣ ਲਈ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਕੀਤੀ ਜਾ ਰਹੀ 20 ਮਈ ਦੀ ਨਵਾਂ ਸ਼ਹਿਰ ਜ਼ੋਨਲ ਕਨਵੈਨਸ਼ਨ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਕਾਮਯਾਬ ਕੀਤਾ ਜਾਵੇਗਾ। ਆਗੂਆਂ ਨੇ ਕੇਂਦਰ ਦੀ  ਫਾਸ਼ੀਵਾਦੀ ਮੋਦੀ ਹਕੂਮਤ ਦੀਆਂ ਨੀਤੀਆਂ ਨੂੰ ਮਾਂਜ ਦੇਣ ਲਈ ਸਮੂਹ ਕਿਰਤੀਆਂ ਨੂੰ ਇੱਕ ਜੁੱਟਤਾ ਦਾ ਸਬੂਤ ਦਿੰਦੇ ਹੋਏ ਫਾਸ਼ੀਵਾਦੀ ਹਮਲਿਆਂ ਵਿਰੋਧੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

About Post Author

Share and Enjoy !

Shares

Leave a Reply

Your email address will not be published.