ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਵੱਲੋਂ ਅੰਤਰ-ਅਨੁਸਾਸਨੀ ਰਾਸਟਰੀ ਸੈਮੀਨਾਰ ਕਰਵਾਇਆ

Share and Enjoy !

Shares

(ਤਰਸੇਮ ਦੀਵਾਨਾ) ਹੁਸਿਆਰਪੁਰ।  ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ, ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ, ਹੁਸ ਿਆਰਪੁਰ ਵੱਲੋਂ ਡਾਇਰੈਕਟਰ ਪ੍ਰੋਫੈਸਰ ਹਰਮਿੰਦਰ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ “ਕਾਨੂੰਨ ਅਤੇ ਸਾਹਿਤ: 21ਵੀਂ ਸਦੀ ਵਿੱਚ ਉਭਰਦੇ ਰੁਝਾਨ ਅਤੇ ਮੌਕੇ ਵਿਸੇ ‘ਤੇ ਇੱਕ ਅੰਤਰ-ਅਨੁਸਾਸਨੀ ਰਾਸਟਰੀ ਸੈਮੀਨਾਰ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ, ਹੁਸ਼ਿਆਰਪੁਰ ਵਿਖੇ ਇਸ ਸਮਾਗਮ ਦਾ ਸੰਚਾਲਨ ਡਾ: ਸੁਨੈਨਾ (ਕਨਵੀਨਰ), ਸਹਾਇਕ ਪ੍ਰੋਫੈਸਰ (ਕਾਨੂੰਨ) ਅਤੇ ਸ੍ਰੀਮਤੀ ਸਵਿਤਾ (ਕੋ-ਕਨਵੀਨਰ), ਸਹਾਇਕ ਪ੍ਰੋਫੈਸਰ (ਅੰਗਰੇਜੀ) ਨੇ ਕੀਤਾ। ਪ੍ਰੋਫੈਸਰ ਦਵਿੰਦਰ ਸਿੰਘ, ਚੇਅਰਮੈਨ ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ, ਡਾ: ਦਿਨੇਸ ਕੁਮਾਰ, ਐਸੋਸੀਏਟ ਪ੍ਰੋਫੈਸਰ (ਕਾਨੂੰਨ), ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਅਤੇ ਡਾ: ਜੇ.ਐਸ. ਢਿੱਲੋਂ, ਪ੍ਰੋਫੈਸਰ (ਅੰਗਰੇਜੀ), ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਮੁਕਤਸਰ ਮੁੱਖ ਬੁਲਾਰੇ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਵਿਨਾਸ ਰਾਏ ਖੰਨਾ ਸਾਬਕਾ ਸੰਸਦ ਮੈਂਬਰ ਨੈਸਨਲ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਸਨ। ਸੈਮੀਨਾਰ ਵਿੱਚ ਪ੍ਰੋਫੈਸਰ ਰਤਨ ਸਿੰਘ, ਅਕਾਦਮਿਕ ਇੰਚਾਰਜ, ਯੂ.ਆਈ.ਐਲ.ਐਸ., ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਵੀ ਹਾਜਰ ਸਨ। ਇਸ ਸਮਾਗਮ ਵਿੱਚ ਦੇਸ ਭਰ ਤੋਂ ਪ੍ਰਤੀਯੋਗੀਆਂ ਨੇ ਭਾਗ ਲਿਆ।

About Post Author

Share and Enjoy !

Shares

Leave a Reply

Your email address will not be published.