ਪੰਜਾਬ ਦੇ ਕਲਾਕਾਰਾਂ ਲਈ ” ਪੰਜਾਬ ਰਾਜ ਕਲਾਕਾਰ ਭਲਾਈ ਬੋਰਡ ” ਦੀ ਸਥਾਪਨਾ ਕਰੇ ਸਰਕਾਰ – ਭੱਟੀ ਭੜੀਵਾਲਾ

Share and Enjoy !

Shares
ਸਰੀ/ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀ ਵਾਲਾ ” ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਕਲਾਕਾਰਾਂ ਲਈ ਪੰਜਾਬ ਰਾਜ ਕਲਾਕਾਰ ਭਲਾਈ ਬੋਰਡ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿਉਂਕਿ ਮੁੱਖ ਮੰਤਰੀ ਖ਼ੁਦ ਇੱਕ ਵੱਡੇ ਤੇ ਨਾਮਵਾਰ ਕਲਾਕਾਰ ਹਨ ਤਾਂ ਉਹਨਾਂ ਨੂੰ ਪੰਜਾਬ ਦੇ ਸੱਭਿਆਚਾਰ, ਆਰਟਸ, ਸਿਨੇਮਾ, ਸੰਗੀਤ, ਅਤੇ ਹੋਰ ਵੱਖ ਵੱਖ ਖੇਤਰਾਂ ਦੇ ਕਲਾਕਾਰਾਂ ਲਈ ਇਹ ਭਲਾਈ ਬੋਰਡ ਬਣਾਉਣਾ ਚਾਹੀਦਾ ਹੈ |
ਭੱਟੀ ਭੜੀ ਵਾਲਾ ਨੇ ਦੱਸਿਆ ਕਿ ਉਹਨਾਂ ਨੇ ਇਸ ਭਲਾਈ ਬੋਰਡ ਦਾ ਇੱਕ ਕੱਚਾ ਖਰੜਾ ਤਿਆਰ ਕੀਤਾ ਹੈ ਜਿਸ ਵਿੱਚ ਬਜ਼ੁਰਗ, ਗਰੀਬ, ਲਾਚਾਰ, ਬੇਸਹਾਰਾ ਅਤੇ ਲੋੜਬੰਦ ਕਲਾਕਾਰਾਂ ਜਿਹਨਾਂ ਵਿੱਚ ਬਜ਼ੁਰਗ ਗਾਇਕ, ਗੀਤਕਾਰ, ਸੰਗੀਤਕਾਰ, ਰਾਗੀ, ਪਾਠੀ, ਕਵੀਸ਼ਰ, ਢਾਡੀ ਸਾਜ਼ੀ, ਫ਼ਿਲਮ ਅਦਾਕਾਰ, ਸੰਗੀਤਕ ਪੱਤਰਕਾਰ,ਚਿੱਤਰਕਾਰ, ਸਾਹਿਤਕਾਰ, ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਕਥਾਕਾਰ ਗ਼ਜ਼ਲਗੋ, ਲੇਖ਼ਕ, ਪੇਂਟਰ, ਬੁੱਤ ਘਾੜੇ, ਪਿੰਡਾਂ ਅਤੇ ਸ਼ਹਿਰਾਂ ਵਿੱਚ ਤੁਰ ਫ਼ਿਰਕੇ ਮਨੋਰੰਜਨ ਕਰਨ ਵਾਲੇ ਕਲਾਕਾਰ ਆਦਿ ਹੋਰ ਹੋਰ ਵੱਖ ਵੱਖ ਖੇਤਰਾਂ ਦੇ ਕਲਾਕਾਰ ਸ਼ਾਮਲ ਹੋਣਗੇ | ਜਿਸ ਵਿੱਚ ਲੋੜਬੰਦ ਕਲਾਕਾਰਾਂ ਨੂੰ ਬਜ਼ੁਰਗ ਜਾ ਬਿਮਾਰ ਹੋਣ ਦੀ ਅਵਸਥਾ ਵਿੱਚ ਉਹਨਾਂ ਦੀ ਦੇਖਭਾਲ ਅਤੇ ਇਲਾਜ ਆਦਿ ਦਾ ਢੁੱਕਵਾਂ ਪ੍ਰਬੰਧ ਹੋਵੇ | ਪੰਜਾਬ ਭਰ ਵਿੱਚ ” ਸੱਭਿਆਚਾਰਕ ਭਵਨਾਂ ” ਦੀ ਸਥਾਪਨਾ ਕੀਤੀ ਜਾਵੇ ਜੋ ਪੰਜਾਬ ਦੇ ਵੱਡੇ ਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਮੋਹਾਲੀ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਫ਼ਿਰੋਜ਼ਪੁਰ, ਫਰੀਦਕੋਟ, ਮੋਗਾ, ਹੁਸ਼ਿਆਰਪੁਰ ਆਦਿ ਹੋਰ ਵੱਡੇ ਸ਼ਹਿਰਾਂ ਵਿੱਚ ਬਣਾਏ ਜਾਣ ਤਾਂ ਜੋ ਪੰਜਾਬ ਦੇ ਵਿਸਰਦੇ ਜਾ ਰਹੇ ਵਿਰਸੇ ਅਤੇ ਵਿਰਾਸਤ, ਲੋਕ ਗੀਤ ਸੰਗੀਤ, ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਜੋੜਕੇ ਰੱਖਿਆ ਜਾ ਸਕੇ | ਇਸ ਭਲਾਈ ਬੋਰਡ ਰਾਹੀਂ ਬਜ਼ੁਰਗ, ਲਾਚਾਰ ਤੇ ਜਰੂਰਤਮੰਦ ਕਲਾਕਾਰ ਲਈ ਮੁਫ਼ਤ ਇਲਾਜ, ਜੀਵਨ ਦੇ ਨਿਰਬਾਹ ਲਈ ਮਹੀਨਾਵਾਰ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ | ਕਿਸੇ ਸਮੇਂ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਅਦਾਰਿਆਂ ਵਿੱਚ ਪੰਜਾਬੀ ਕਲਾਕਾਰਾਂ ਦੀ ਭਰਤੀ ਕੀਤੀ ਜਾਂਦੀ ਸੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੈ | ਸਰਕਾਰ ਨੂੰ ਬੇਨਤੀ ਹੈ ਕਿ ਕਲਾਕਾਰਾਂ ਦੀ ਭਰਤੀ ਨੂੰ ਦੁਬਾਰਾ ਤੋਂ ਚਾਲੂ ਕਰਕੇ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਲਈ ” ਕਲਾਕਾਰ ਕੋਟਾ ” ਵੀ ਰੱਖਿਆ ਜਾਵੇ |

About Post Author

Share and Enjoy !

Shares

Leave a Reply

Your email address will not be published.