ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਲਗਾਇਆ ਫਰੀ ਆਯੂਰਵੈਦਿਕ ਕੈਂਪ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪੇ੍ਰਮ ਨਗਰ ਸੇਵਾ ਸੁਸਾਇਟੀ ਵਲੋਂ ਸਥਾਨਕ ਖੇੜਾ ਰੋਡ ਵਿਖੇ ਫਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਡਾਕਟਰ ਮਨਜੀਤ ਕੌਰ ਅਤੇ ਡਾ. ਪ੍ਰੇਮ ਪਾਲ ਵਲੋਂ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ ਤੇ ਖੇੜਾ ਰੋਡ ਦੇ ਕਰੀਬ 80 ਮਰੀਜਾਂ ਦਾ ਚੈਕਅੱਪ ਕਰਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਨਗਰ ਨਿਗਮ ਫਗਵਾੜਾ ਦੇ ਐਸ.ਈ. ਸਤੀਸ਼ ਸੈਣੀ ਵਲੋਂ ਐਕਸ.ਈ.ਐਨ. ਬਲਜਿੰਦਰ ਸਿੰਘ ਅਤੇ ਸਾਬਕਾ ਵਾਰਡ ਕੋਂਸਲਰ ਪਰਵਿੰਦਰ ਕੌਰ ਰਘਬੋਤਰਾ ਦੀ ਹਾਜਰੀ ਵਿਚ ਕੀਤਾ ਗਿਆ। ਉਹਨਾਂ ਆਯੂਰਵੈਦਿਕ ਇਲਾਜ ਪ੍ਰਣਾਲੀ ਦੀ ਸਿਫਤ ਕਰਦਿਆਂ ਕਿਹਾ ਕਿ ਉਹ ਵੀ ਇਹਨਾਂ ਦਵਾਈਆਂ ਦਾ ਹੀ ਸੇਵਨ ਕਰਦੇ ਹਨ ਅਤੇ ਕੋਰੋਨਾ ਮਹਾਮਾਰੀ ਦੌਰਾਨ ਸਰੀਰ ਦੀ ਰੋਗ ਪ੍ਰਤੀਰੋਧੀ ਤਾਕਤ ਨੂੰ ਵਧਾਉਣ ਲਈ ਇਹ ਦਵਾਈਆਂ ਉਹਨਾਂ ਲਈ ਕਾਫੀ ਕਾਰਗਰ ਸਾਬਿਤ ਹੋਈਆਂ ਅਤੇ ਬਿਮਾਰੀ ਤੋਂ ਬਚਾਅ ਰਿਹਾ। ਡਾ. ਮਨਜੀਤ ਕੌਰ ਨੇ ਐਲੋਵੀਰਾ, ਹਲਦੀ, ਤੁਲਸੀ ਤੇ ਅਸ਼ਵਗੰਧਾ ਵਰਗੀਆਂ ਜੜੀਆਂ ਬੂਟੀਆਂ ਦੇ ਫਾਇਦੇ ਦੱਸੇ। ਉਹਨਾਂ ਹਾਜਰੀਨ ਨੂੰ ਰੋਜਾਨਾ ਯੋਗ ਕ੍ਰਿਆਵਾਂ ਅਤੇ ਪ੍ਰਾਣਾਯਾਮ ਕਰਨ ਲਈ ਵੀ ਪ੍ਰੇਰਿਆ। ਰੈਡੀਓਨ ਕੰਪਨੀ ਦੇ ਮਾਲਕ ਟੀ.ਐਸ. ਪਾਹਵਾ ਅਤੇ ਸ਼ਾਮ ਸ਼ੇਖੂਪੁਰੀਆ ਵਲੋਂ ਕੈਂਪ ਲਈ ਮੁਫਤ ਦਵਾਈਆਂ ਦੀ ਸੇਵਾ ਕੀਤੀ ਗਈ। ਕੈਂਪ ਨੂੰ ਸਫਲ ਬਨਾਉਣ ਲਈ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ ਅਤੇ ਵਿਸ਼ਵਾ ਮਿੱਤਰ ਸ਼ਰਮਾ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਟੀ.ਡੀ. ਚਾਵਲਾ, ਸੰਜੀਵ ਸ਼ਰਮਾ, ਸੀਨੀਅਰ ਸਿਟੀਜਨ ਕੌਂਸਲ ਕੋਰਟ ਕੰਪਲੈਕਸ ਦੇ ਪ੍ਰਧਾਨ ਰਜਿੰਦਰ ਸਾਹਨੀ, ਫਕੀਰ ਸਿੰਘ ਭਮਰਾ, ਬਲਦੇਵ ਸ਼ਰਮਾ, ਵੰਦਨਾ ਸ਼ਰਮਾ, ਰੂਪ ਲਾਲ, ਕ੍ਰਿਸ਼ਨ ਕੁਮਾਰ, ਮਨੀਸ਼ ਕਨੌਜੀਆ, ਰਾਜਕੁਮਾਰ, ਮੋਹਨ ਲਾਲ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.