ਪੈਗ਼ੰਬਰ  ਹਜ਼ਰਤ ਮੁਹੰਮਦ ਦੇ ਵਾਰੇ ਇਤਰਾਜ਼ਯੋਗ ਟਿੱਪਣੀ ਤੋਂ ਗ਼ੁੱਸੇ ‘ਚ ਮੁਸਲਿਮ ਭਾਈਚਾਰਾ,ਕੱਢਿਆ ਫਗਵਾੜਾ ਵਿਚ ਰੋਸ ਮਾਰਚ

Share and Enjoy !

Shares

ਫਗਵਾੜਾ  (ਸ਼ਿਵ ਕੋੜਾ) ਭਾਜਪਾ ਨੇਤਾ (ਹੁਣ ਕੱਢੇ ਜਾ ਚੁੱਕੇ) ਨੁਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਖ਼ਿਲਾਫ਼ ਇੱਕ ਚੈਨਲ ਤੇ ਕੀਤੀ ਇਤਰਾਜ਼ਯੋਗ ਟਿੱਪਣੀ  ਨਾਲ ਮੁਸਲਿਮ ਭਾਈਚਾਰੇ ਵਿਚ ਗ਼ੁੱਸੇ ਅਤੇ ਰੋਸ ਦੀ ਲਹਿਰ ਹੈ। ਜਿਸ ਨੂੰ ਲੈ ਕੇ ਅੱਜ ਫਗਵਾੜਾ ਵਿਚ ਜੁਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਵੱਲੋਂ ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਨਾਈਆਂ ਵਾਲਾ ਚੌਂਕ  ਮਸਜਿਦ ਦੇ ਸਾਹਮਣੇ ਚੌਂਕ ਵਿਚ ਦੋਵੇਂ ਭਾਜਪਾ ਨੇਤਾਵਾਂ ਦਾ ਪੁਤਲਾ ਸਾੜਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿਚ ਮੁਸਲਿਮ ਸਮਾਜ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਤੇ ਇੱਕ ਮੈਮੋਰੈਂਡਮ ਫਗਵਾੜਾ ਦੀ ਏਡੀਸੀ ਸ਼੍ਰੀਮਤੀ ਨਯਨ ਜੱਸਲ ਨੂੰ ਦਿੱਤਾ ਗਿਆ। ਜਿਸ ਵਿਚ ਇਨ੍ਹਾਂ ਦੋਹਾਂ ਨੇਤਾਵਾਂ ਤੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ੍ਹਾਂ ਦੀ ਗਿਰਫਤਾਰੀ ਦੀ ਮੰਗ ਕੀਤੀ।
ਇਸ ਮੌਕੇ ਸਰਵਰ ਗ਼ੁਲਾਮ ਸੱਬਾ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਅੱਲਾਹ ਦੇ ਆਖ਼ਰੀ ਨਬੀ ਹਨ। ਜਿਸ ਨੂੰ ਸਭ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਐਹਤਰਾਮ ਕਰਦੇ ਹਨ। ਮੁਸਲਿਮ ਸਮਾਜ ਹਮੇਸ਼ਾ ਉਨ੍ਹਾਂ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਤੋਂ ਵੱਧ ਸਮਝਦੇ ਹਨ ਅਤੇ ਉਨ੍ਹਾਂ ਦੀ ਸ਼ਾਨ ਲਈ ਕਿਸੇ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਨੁਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੇ ਇੱਕ ਰਾਸ਼ਟਰੀ ਚੈਨਲ ਉੱਤੇ ਹਜ਼ਰਤ ਪੈਗ਼ੰਬਰ ਸਾਹਿਬ ਦੇ ਵਾਰੇ ਵਿਚ ਨਾਪਾਕ ਸ਼ਬਦਾਂ ਦਾ ਇਸਤੇਮਾਲ ਕੀਤਾ,ਜਿਸ ਨਾਲ ਮੁਸਲਿਮ ਸਮਾਜ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਮਾਜ ਦੇ ਭਾਰੀ ਰੋਸ ਨੂੰ ਦੇਖਦੇ ਹੋਏ ਭਾਜਪਾ ਨੇ ਇਨ੍ਹਾਂ ਦੋਵਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਪਰ ਇਹ ਕਾਫ਼ੀ ਨਹੀਂ ਹੈ। ਸਮਾਜ ਇਹ ਮੰਗ ਕਰਦਾ ਹੈ ਕਿ ਇਨ੍ਹਾਂ ਦੋਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਗਿਰਫਤਾਰ ਕਰ ਕੇ ਜੇਲ੍ਹ ਵਿਚ ਭੇਜਿਆ ਜਾਵੇ। ਇਸ ਮੌਕੇ ਮੌਲਾਨਾ ਜ਼ਿਆ ਉੱਲ ਹੱਕ, ਮੌਲਾਨਾ ਨਸੀਮ, ਇਜਰਾਇਲ ਸਿੱਦੀਕੀ,ਤਾਜਿਮ ਕੁਰੈਸ਼ੀ,ਇਕਰਾਮ ਕੁਰੈਸ਼ੀ, ਕਾਰੀ ਫ਼ਾਰੂਕ,ਅਸੀਮ, ਮਾਸਟਰ ਕਮਰੂਲ, ਮਾਸਟਰ ਅਸ਼ਫਾਕ,ਫੈਜ਼ਲ ਕੁਰੈਸ਼ੀ,ਗਉਰ ਅਹਿਮਦ ਇਸਲਾਮਦੀਨ,ਮੁਹੰਮਦ ਸਾਜਿਦ,ਮੁਹੰਮਦ ਸਜਾਦ,ਮਿਹਰਬਾਨ,ਅਫ਼ਸਰ ਆਦਿ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.