
ਚੀਮਾਂ ਮੰਡੀ (ਜਗਸੀਰ ਲੌਂਗੋਵਾਲ) : ਜਿਲ੍ਹੇ ਦੀ ਨਾਮਵਰ ਸਿੱਖਿਆ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਨੇ ਮਨਾਲੀ, ਸ਼ਿਲਾਂਗ, ਮਨੀਕਰਨ ਸਾਹਿਬ, ਕਸੋਲ ਵਿਖੇ ਚਾਰ ਰੋਜ਼ਾ ਟੂਰ ਦਾ ਆਨੰਦ ਮਾਣਿਆ। ਇਸ ਦੌਰਾਨ ਬੱਚਿਆਂ ਨੇ ਸਭ ਤੋਂ ਪਹਿਲਾਂ ਮਨਾਲੀ ਦਾ ਹਡਿੰਬਾ ਟੈਂਪਲ ਵੇਖਿਆ। ਉਸ ਤੋਂ ਬਾਅਦ ਸਿਲਾਂਗ ਵੈਲੀ ਵਿੱਚ ਰੀਵਰ ਕਰੋਸਿੰਗ, ਪੈਰਾ ਗਲਾਇੰਡੀਗ, ਟੀਵਲ ਟ੍ਰੈਨ, ਜਿੱਪ ਲਾਇਨ, ਸਕੀਨਿੰਗ ਆਦਿ ਖੇਡਾਂ ਦਾ ਆਨੰਦ ਲਿਆ, ਕਸੋਲ ਵਿੱਚ ਕੁਦਰਤ ਦੇ ਅਜ਼ਬ ਨਜ਼ਾਰੇ ਦਾ ਆਨੰਦ ਲਿਆ, ਅਤੇ ਗੁਰੂਦੁਆਰਾ ਸਾਹਿਬ ਮਨੀਕਰਨ ਵਿਖੇ ਮੱਥਾ ਟੇਕਿਆ ਅਤੇ ਗੁਰੂਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਅਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਂਵਾ ਕੀਤੀਆਂ।ਇਸ ਦੌਰਾਨ ਬੱਚਿਆਂ ਦੇ ਨਾਲ ਸਕੂਲ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ, ਮੈਡਮ ਭੁਸ਼ਪਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਤੇਗਜੀਤ ਕੌਰ, ਡੀ.ਪੀ.ਈ ਗੋਬਿੰਦ ਸ਼ਰਮਾਂ ਆਦਿ ਵੀ ਮੌਜੂਦ ਰਹੇ।