ਪੁਰਖਿਆਂ ਦੀ ਯਾਦ ਨੂੰ ਸਮਰਪਤ ਬਸਰਾ ਪਰਿਵਾਰ ਵੱਲੋਂ ਆਂਗਨਵਾੜੀ ਸੈਂਟਰ ਦੀ ਸੇਵਾ

Share and Enjoy !

Shares

 

ਮੁਕੰਦਪੁਰ (ਕੁਲਦੀਪ ਗਹਿਲ ਮਜਾਰੀ) : ਨਜਦੀਕੀ ਪਿੰਡ ਖਾਨਪੁਰ ਦੇ ਪਰਵਾਸੀ ਬਸਰਾ ਪਰਿਵਾਰ ਦੇ ਪੁੱਤਰ ਜਸਵਿੰਦਰ ਸਿੰਘ ਬਸਰਾ ਵੱਲੋਂ ਆਪਣੇ ਸਵਰਗਵਾਸੀ ਪਿਤਾ ਪ੍ਰੀਤਮ ਸਿੰਘ ਪਟਵਾਰੀ ਅਤੇ ਸਵਰਗੀ ਮਾਤਾ ਗੁਰਬਚਨ ਕੌਰ ਬਸਰਾ ਦੀ ਯਾਦ ਵਿਚ ਆਂਗਣਵਾੜੀ ਸੈਂਟਰ ਇਮਾਰਤ ਦੀ ਸਮੁੱਚੀ ਸੇਵਾ ਲੈ ਕੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਅੱਜ ਸਮਰਪਿਤ ਕਰ ਦਿੱਤੀ ਗਈ,ਇਸ ਮੌਕੇ ਪਰਮਾਤਮਾ ਦਾ ਨਾਮ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਦਾਨੀ ਪਰਿਵਾਰ ਦੇ ਇਸ ਸਲਾਘਾਯੋਗ ਅਤੇ ਮਹਾਨ ਕਾਰਜ ਦੀ ਪ੍ਰਸੰਸਾ ਕਰਦਿਆਂ ਦੂਰਦਰਸਨ ਅਧਿਕਾਰੀ ਨਰਿੰਦਰ ਬੰਗਾ, ਕਾਮਰੇਡ ਸੁਰਿੰਦਰ ਸਿੰਘ, ਸਰਪੰਚ ਤੀਰਥ ਰੱਤੂ ਤੇ ਬਿੱਟੂ ਚੱਕ ਵਾਲਾ ਹੋਰਾਂ ਦੱਸਿਆ ਕਿ ਪਰਵਾਸੀ ਬਸਰਾ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਬਹੁਤ ਵੱਡੀ ਸੇਵਾ ਦਾ ਕਾਰਜ ਕੀਤਾ ਹੈ ਜਿਸ ਕਰਕੇ ਅਸੀਂ ਇਸ ਪਰਿਵਾਰ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਇਨਾਂ ਦੀ ਚੜਦੀ ਕਲਾ ਲਈ ਸਾਰੇ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਪਰਿਵਾਰ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਹਮੇਸਾਂ ਯੋਗਦਾਨ ਦਿੰਦਾ ਰਹੇਗਾ, ਉਹਨਾਂ ਇਹ ਵੀ ਜਿਕਰ ਕੀਤਾ ਕਿ ਜਸਵਿੰਦਰ ਸਿੰਘ ਬਸਰਾ ਪਰਿਵਾਰ ਬਿਰਧ ਆਸਰਮ, ਸਕੂਲਾਂ, ਲੋੜਵੰਦ ਬੱਚੀਆਂ ਦੀਆਂ ਸਾਦੀਆਂ, ਲੋੜਵੰਦਾਂ ਅਤੇ ਗਰੀਬਾਂ ਨੂੰ ਮੁਫਤ ਦਵਾਈਆਂ ਦੇਣ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ ਇਸ ਮੌਕੇ ਅਵਤਾਰ ਸਿੰਘ ਬਚੜਾ ਆਂਗਨਵਾੜੀ ਸੈਂਟਰ ਲਈ 20,000 ਦੀ ਰਾਸੀ ਤੇ ਸਵ. ਜਗਦੀਸ ਬੰਗਾ ਦੇ ਪਰਿਵਾਰ ਵਲੋਂ ਫਰਨੀਚਰ ਦਿੱਤਾ ਗਿਆ। ਬਸਰਾ ਪਰਿਵਾਰ ਦੀ ਤਰਫੋਂ ਤਸਰੀਫ ਲਿਆਏ ਬਲਵਿੰਦਰ ਸਿੰਘ ਬਿੱਟੂ ਚੱਕ ਵਾਲਾ ਤੇ ਉਹਨਾਂ ਦੇ ਸਾਥੀਆਂ ਅਤੇ ਸਮੂਹ ਆਗਨਵਾੜੀ ਵਰਕਰਾਂ ਨੂੰ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਸੇਖੋਂ, ਭੁਪਿੰਦਰ ਸਿੰਘ ਧਾਲੀਵਾਲ, ਰੁਪਿੰਦਰਪਾਲ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਚੀਮਾ, ਤੀਰਥ ਰਾਮ ਰੱਤੂ ਸਰਪੰਚ, ਮਦਨ ਲਾਲ ਬੰਗਾ ਸਾਬਕਾ ਸਰਪੰਚ, ਪਾਲਾ ਰਾਮ ਸਾਬਕਾ ਸਰਪੰਚ, ਕਾਮਰੇਡ ਸੁਰਿੰਦਰ ਸਿੰਘ, ਕਮਲਜੀਤ ਕੌਰ ਸੁਪਰਵਾਈਜਰ, ਹਰਕਮਲ ਕੌਰ ਸੁਪਰਵਾਈਜਰ, ਆਂਗਨਵਾੜੀ ਇੰਚਾਰਜ ਊਸਾ ਬੰਗਾ, ਭਜਨ ਕੌਰ ਤੇ ਸਮੂਹ ਆਂਗਨਵਾੜੀ ਵਰਕਰ, ਅਵਤਾਰ ਸਿੰਘ ਬਚੜਾ, ਹਰਨਾਮ ਦਾਸ ਬੰਗਾ, ਦੇਸ ਰਾਜ ਬੰਗਾ, ਬਲਬੀਰ ਰਾਮ ਪੰਚ, ਠਾਕਰ ਸੁਮਨ, ਬਲਵਿੰਦਰ ਸਿੰਘ ਲੰਬੜਦਾਰ, ਮਲਕੀਤ ਸਿੰਘ ਖਟਕੜ, ਹਰਬੰਸ ਸਿੰਘ ਖਟਕੜ ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਤੇ ਮੋਹਤਬਰ ਵਿਅਕਤੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.