ਪਿੰਡ ਬੌਂਦਲੀ ਵਿਖੇ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ 

Share and Enjoy !

Shares

 – ਝੰਡੀ ਦੇ ਕੁਸ਼ਤੀ ਸ਼ਾਨਵੀਰ ਕੋਹਾਲੀ ਨੇ ਨਿਸ਼ਾਤ ਬਾਬਾ ਫਲਾਹੀ ਨੂੰ ਹਰਾ ਕੇ ਜਿੱਤੀ 

ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ :  ਨੇੜਲੇ ਪਿੰਡ ਬੌਂਦਲੀ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ। ਦੰਗਲ ਮੇਲੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲਾਗਰ ਸਿੰਘ ਬੌਂਦਲੀ, ਪ੍ਰਧਾਨ ਨਵਦੀਪ ਸਿੰਘ ਤੇ ਕਰਮਜੀਤ ਸਿੰਘ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੰਗਲ ਮੇਲੇ ਵਿੱਚ ਝੰਡੀ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਅਤੇ ਨਿਸ਼ਾਤ ਬਾਬਾ ਫਲਾਈ ਵਿਚਕਾਰ ਕਰਵਾਈ ਗਈ ਜਿਸ ਵਿੱਚ ਸ਼ਾਨਵੀਰ ਕੋਹਾਲੀ ਨੇ ਪੁਆਇੰਟ ਤੇ ਇਹ ਕੁਸ਼ਤੀ ਜਿੱਤੀ। ਇਸ ਤੋਂ ਇਲਾਵਾ ਸੰਤ ਕਿਰਪਾਲ ਡੂਮਛੇੜੀ ਨੇ ਵਿੱਕੀ ਮਲਕਪੁਰ ਨੂੰ ਹਰਾਇਆ, ਜੱਸਾ ਢਿੱਲਵਾਂ ਨੇ ਮਾਨਾ ਡੂਮਛੇੜੀ ਨੂੰ ਹਰਾਇਆ। ਦੰਗਲ ਮੇਲੇ ਦੀ ਕੁਮੈਂਟਰੀ ਨਾਜਰ ਖੇੜੀ, ਹੀਰਾ ਖੇੜੀ ਅਤੇ ਹਰਜੀਤ ਲੱਲ ਕਲਾਂ ਨੇ ਸਾਂਝੇ ਰੂਪ ਵਿੱਚ ਨਿਭਾਈ। ਇਸ ਦੰਗਲ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਬਰਜਿੰਦਰ ਸਿੰਘ ਬਬਲੂ ਲੋਪੋਂ ਹਮੇਸ਼ਾ ਸ਼ਮੂਲੀਅਤ ਕੀਤੀ ਅਤੇ ਪ੍ਰਬੰਧਕਾਂ ਨੂੰ ਦੰਗਲ ਮੇਲੇ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕਾਂ ਵੱਲੋਂ ਆਏ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਪ੍ਰਸਿੱਧ ਪਹਿਲਵਾਨ ਪਰਮਿੰਦਰ ਡੂਮਛੇੜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੰਗਲ ਮੇਲੇ ਨੂੰ ਸਫਲ ਬਣਾਉਣ ਵਿੱਚ ਪਿੰਡ ਦੇ ਸਰਪੰਚ ਮਲਾਗਰ ਸਿੰਘ, ਬਲਾਕ ਸੰਮਤੀ ਮੈਂਬਰ ਨਛੱਤਰ ਸਿੰਘ ਬੌਂਦਲੀ, ਮਨੀਸ਼ ਕੁਮਾਰ ਪੰਚ, ਦਰਸ਼ਨ ਸਿੰਘ ਪੰਚ, ਬਹਾਦਰ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਲਖਬੀਰ ਸਿੰਘ ਪੰਚ ਤੋਂ ਇਲਾਵਾ ਪ੍ਰਧਾਨ ਨਵਦੀਪ ਸਿੰਘ, ਸੁਖਦੀਪ ਸਿੰਘ ਕੈਸ਼ੀਅਰ, ਕਰਮਜੀਤ ਸਿੰਘ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ, ਹਰਮੀਤ ਸਿੰਘ, ਨੋਨੀ ਮਾਂਗਟ, ਬਲਦੇਵ ਸਿੰਘ, ਜਗਮੋਹਨ ਸਿੰਘ, ਸਰਬਜੋਤ ਸਿੰਘ ਜੋਤੀ, ਜਸਕਰਨ ਸਿੰਘ ਸਿੱਧੂ, ਲਵਪ੍ਰੀਤ ਲੱਭਾ ਤੇ ਸੁਖਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ।

About Post Author

Share and Enjoy !

Shares

Leave a Reply

Your email address will not be published.