ਪਿੰਡ ਦਿਆਲਗਡ਼੍ਹ ਵਿਖੇ ਦਲਿਤ ਭਾਈਚਾਰਾ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਠੇਕੇ ਤੇ ਲੈਣ ਵਿੱਚ ਹੋਇਆ ਕਾਮਯਾਬ 

Share and Enjoy !

Shares
(ਜਗਸੀਰ ਸਿੰਘ) ਲੌਂਗੋਵਾਲ| ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਇਸ ਸਾਲ ਸੰਘਰਸ਼ ਦੇ ਅਖਾੜੇ ਰਹੇ ਪਿੰਡ ਦਿਆਲਗੜ੍ਹ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਆਖਰਕਾਰ ਸਮੂਹ ਖੇਤ ਮਜ਼ਦੂਰ ਭਾਈਚਾਰਾ ਆਪਣੀ ਧਰਮਸ਼ਾਲਾ ਵਿੱਚ ਕਰਵਾਉਣ ਵਿੱਚ ਕਾਮਯਾਬ ਹੋਇਆ। ਤੀਜੇ ਹਿੱਸੇ ਦੇ ਦੋਵੇਂ ਟੱਕਾਂ ਦੀ ਬੋਲੀ ਵਿੱਚੋਂ ਚਾਰ ਕਿੱਲੇ 94,700 ਰੁ.ਪ੍ਰੇਮ ਸਿੰਘ ਦੇ ਨਾਮ ਤੇ ਅਤੇ ਦੂਸਰਾ ਟੱਕ (ਦੋ ਕਿੱਲੇ) 50,400 ਦੇ ਹਿਸਾਬ ਨਾਲ ਸੁਖਦੇਵ ਸਿੰਘ ਦੇ ਨਾਮ ਤੇ ਪਿਛਲੇ ਸਾਲ ਦੇ ਰੇਟ ਤੇ ਹੀ ਲੈਣ ਚ ਸਫਲਤਾ ਹਾਸਲ ਕੀਤੀ। ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ਤੇ ਲੈਣ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਇਲਾਕਾ ਆਗੂ ਪ੍ਰਭੂ ਸਿੰਘ, ਪਿੰਡ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਬੇਸ਼ੱਕ ਦੋਨਾਂ ਟੱਕਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਲਗਦਾ ਹੈ ਪਰ ਦੋਵੇਂ ਜਗਾ ਬਿਜਲੀ ਦਾ ਕੁਨੈਕਸ਼ਨ ਨਹੀ ਜਿਸ ਕਾਰਨ ਮੋਟਰ ਟਿਊਬਵੈੱਲ ਦਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਦੀ ਵੱਡੇ ਪੱਧਰ ਤੇ ਸਮੱਸਿਆ ਆਉਂਦੀ ਹੈ ਤੇ ਇੱਕ ਟੱਕ ਵਿਚ ਤਾਂ ਲੰਘਣ ਲਈ ਰਸਤਾ ਵੀ ਨਹੀਂ ਹੈ। ਇਸ ਮੌਕੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਆਏ ਸੈਕਟਰੀ ਅਤੇ  ਪੰਚਾਇਤ ਨੇ ਬਿਜਲੀ ਦੇ ਕੁਨੈਕਸ਼ਨ ਅਤੇ ਰਸਤੇ ਦਾ ਪ੍ਰਬੰਧ ਕਰਨ ਦਾ ਭਰੋਸਾ ਦਿਵਾਇਆ। ਅੱਜ ਦੀ ਰੈਲੀ ਵਿੱਚ ਮਜ਼ਦੂਰਾਂ ਨੇ ਝੋਨੇ ਦੀ ਲਵਾਈ 6 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਲਗਾਤਾਰ ਵਧਦੀ ਮਹਿੰਗਾਈ ਦੇ ਚਲਦਿਆਂ ਦਿਹਾੜੀ 700 ਰੁਪਏ ਕਰਨ ਦੀ ਜ਼ੋਰਦਾਰ ਮੰਗ ਉਠਾਈ ।

About Post Author

Share and Enjoy !

Shares

Leave a Reply

Your email address will not be published.