
(ਸਤਨਾਮ ਸਿੰਘ ਕੰਬੋਜ) ਖਨੌਰੀ।
ਨਜਦੀਕੀ ਪਿੰਡ ਠਸਕਾ ਤੇ ਭੂੱਲਣ ਦੇ ਵਿਚਕਾਰ ਲੱਗੀ ਕੱਚੀ ਇੱਟਾਂ ਦੀ ਪੱਥੇਰ ਵਿੱਚ ਕੰਮ ਕਰਨ ਲਈ ਆਈ ਪਰਵਾਸੀ ਲੈਬਰ ਦੀਆਂ ਔਰਤਾਂ ਵਿਚੋਂ ਦੋ ਔਰਤਾਂ ਮਨੀਸਾ ਕੁਮਾਰੀ ਪਤਨੀ ਅਮਰ ਸਿੰਘ (19 ਸਾਲ ਕਰੀਬ) ਯੂ.ਪੀ. ਬਰੇਲੀ ਤੇ ਇਮਰਤੀ ਕੁਮਾਰੀ (16 ਸਾਲ) ਪੁੱਤਰੀ ਬੀਰ ਸਿੰਘ ਯੂ. ਪੀ. ਕਾਸਗੰਜ ਦੀ ਮੌਤ ਹੋ ਗਈ। ਜਦੋਂ ਕਿ ਦੋ ਔਰਤਾਂ ਸਮੇਤ ਕਈ ਬੱਚੇ ਜਖਮੀ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਘਟਨਾਂ ਸਥਲ ਤੋਂ ਪਾਪਤ ਹੋਈ ਜਾਣਕਾਰੀ ਅਨੁਸਾਰ ਔਰਤਾਂ ਪਾਣੀ ਵਾਲੀ ਟੈਂਕੀ ਜੋ ਕੁਝ ਦਿਨ ਪਹਿਲਾਂ ਹੀ ਬਣੀ ਸੀ ਉਸ ਵਿੱਚੋਂ ਲੱਗੀ ਟੁੱਟੀ ਵਿੱਚੋਂ ਪਾਣੀ ਭਰ ਰਹੀਆਂ ਸਨ ਤੇ ਬੱਚੇ ਨਹਾਂ ਰਹੇ ਸਨ। ਪਰਵਾਸੀ ਮਜਦੂਰਾਂ ਨੇ ਦਸਿਆ ਕਿ ਉਸ ਸਮੇਂ ਹੀ ਪਾਣੀ ਵਾਲੀ ਟੈਂਕੀ ਇੱਕ ਦਮ ਅਚਾਨਕ ਫਟ ਗਈ ਤੇ ਉਸ ਪਾਣੀ ਤੇ ਇੱਟਾਂ ਦੀ ਲਪੇਟ ਵਿੱਚ ਔਰਤਾਂ ਤੇ ਬੱਚੇ ਆ ਗਏ। ਜਿਨਾਂ ਨੂੰ ਪਿੰਡ ਠਸਕਾ ਵਾਸੀਆਂ ਦੀ ਮਦਦ ਨਾਲ ਟੋਹਾਣਾ ਲਿਜਾਇਆ ਗਿਆ। ਜਿਸ ਵਿੱਚ ਇਕ ਔਰਤ ਮਨੀਸਾ ਕੁਮਾਰੀ ਦੀ ਰਾਸਤੇ ਵਿੱਚ ਅਤੇ ਇਮਰਤੀ ਕੁਮਾਰੀ ਦੀ ਮੋਕੇ ਤੇ ਹੀ ਮੌਤ ਹੋ ਗਈ । ਜਦੋਂ ਕਿ ਜਖਮੀ ਹੋਏ ਦੋ ਬੱਚਿਆਂ ਤੇ ਦੋ ਔਰਤਾਂ ਨੂੰ ਅਗਰੋਹਾ ਰੈਫਰ ਕੀਤਾ ਗਿਆ ਹੈ। ਸਾਰੇ ਮਜਦੂਰ ਬਰੇਲੀ ਯੂ. ਪੀ. ਦੇ ਰਹਿਣ ਵਾਲੇ ਹਨ। ਮਜਦੂਰਾਂ ਨੇ ਦਸਿਆ ਕਿ ਟਿਯੂਬੇਲ ਕੋਲ ਇਹ ਟੈਂਕੀ ਹੁਣ ਹੀ ਬਣੀ ਸੀ ਜਿਸ ਵਿੱਚ ਪਾਣੀ ਭਰਨ ਕਾਰਨ ਇਹ ਹਾਦਸਾ ਵਾਪਰਿਆ ਹੈ। ਮਜਦੂਰਾਂ ਦਾ ਰੋ ਰੋ ਕੇ ਬੂਰਾ ਹਾਲ ਸੀ। ਖਨੌਰੀ ਪੁਲਿਸ ਨੇ ਘਟਨਾਂ ਸਥਲ ਤੇ ਪਹੁੰਚ ਕੇ ਘਟਨਾਂ ਦਾ ਜਾਇਜਾ ਲਿਆ।