ਪਾਕਿਸਤਾਨੀ ਸਿੱਖ ਬਰਾਦਰੀ ਦੀ ਪਹਿਲੀ ਮਹਿਲਾ ਪੀਐੱਚ.ਡੀ. ਖੋਜਾਰਥਣ ਬਣਨ ਦਾ ਮਾਣ
(ਸਰਬਜੀਤ ਸੂਫ਼ੀ) ਲੁਧਿਆਣਾ/ਲਾਹੌਰ। ਲਾਹੌਰ ਕਾਲਜ ਫਾਰ ਵਿਮੈਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਖੋਜਾਰਥਣ ਸਤਵੰਤ ਕੌਰ ਨੇ ਆਪਣਾ ਪੀਐੱਚ.ਡੀ. ਖੋਜ-ਪ੍ਰਬੰਧ ਮੁਕੰਮਲ ਕਰਕੇ ਜਮ?ਹਾਂ ਕਰਵਾਉਣ ਨਾਲ ਪਾਕਿਸਤਾਨ ਦੀ ਸਿੱਖ ਬਰਾਦਰੀ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਉਹ ਇਸ ਬਰਾਦਰੀ ਦੀ ਪਹਿਲੀ ਮਹਿਲਾ ਹਨ, ਜਿਨ੍ਹਾਂ ਨੇ ਪੀਐੱਚ.ਡੀ. ਦਾ ਖੋਜ-ਪ੍ਰਬੰਧ ਪੂਰਾ ਕੀਤਾ ਹੈ।
ਪਾਕਿਸਤਾਨ ਤੋਂ ਪੰਜਾਬੀ ਲਈ ਕੰਮ ਕਰਦੇ ਬਾਬਰ ਜਲੰਧਰੀ ਨੇ ਦੱਸਿਆ ਕਿ
ਸਤਵੰਤ ਕੌਰ ਨੇ ਆਪਣੀ ਖੋਜ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ ਦੀ ਨਿਗਰਾਨੀ ਹੇਠ ਪੂਰੀ ਕੀਤੀ। ਉਨ੍ਹਾਂ ਦੇ ਖੋਜ-ਪ੍ਰਬੰਧ ਦਾ ਵਿਸ਼ਾ “ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਬੀ-ਫ਼ਾਰਸੀ ਸ਼ਬਦ, ਤਲਮੀਹਾਂ ਤੇ ਅਲੰਕਾਰ”ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਰਤੇ ਗਏ ਅਰਬੀ-ਫ਼ਾਰਸੀ ਸ਼ਬਦਾਂ, ਸਾਹਿਤਕ ਸੰਕੇਤਾਂ ਅਤੇ ਅਲੰਕਾਰਾਂ ਦਾ ਅਧਿਐਨ ਕੀਤਾ ਗਿਆ ਹੈ।
ਉਨ੍ਹਾਂ ਦੀ ਇਹ ਪ੍ਰਾਪਤੀ ਨਾ ਸਿਰਫ਼ ਪਾਕਿਸਤਾਨ ਦੀ ਸਿੱਖ ਬਰਾਦਰੀ ਦੀਆਂ ਔਰਤਾਂ ਲਈ ਮਾਣ ਵਾਲੀ ਗੱਲ ਹੈ, ਸਗੋਂ ਪੰਜਾਬੀ ਭਾਸ਼ਾ, ਸਿੱਖ ਧਾਰਮਿਕ ਸਾਹਿਤ ਅਤੇ ਭਾਰਤੀ ਉਪਮਹਾਂਦੀਪ ਦੀਆਂ ਸਾਂਝੀਆਂ ਸੱਭਿਆਚਾਰਕ ਪਰੰਪਰਾਵਾਂ ਦੇ ਅਧਿਐਨ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਦੀ ਖੋਜ ਭਾਸ਼ਾ, ਧਰਮ ਅਤੇ ਇਤਿਹਾਸ ਦੇ ਆਪਸੀ ਸਬੰਧਾਂ ਨੂੰ ਸਮਝਣ ਲਈ ਨਵੇਂ ਰਾਹ ਖੋਲ੍ਹ ਸਕਦੀ ਹੈ।