
(ਤਾਰੀ ਲੋਧੀਪੁਰੀਆ) ਔੜ। ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਚ ਪਿਛਲੇ 16 ਸਾਲਾਂ ਠੇਕੇ ਤੇ ਕੰਮ ਕਰਦੇ ਦਰਜਾ ਚਾਰ ਅਤੇ ਵੈਟਨਰੀ ਫਾਰਮਾਸਿਸਟਾ ਨੰੁ ਸਰਕਾਰ ਵਲੋ ਪਿਛਲੇ ਪੰਜ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਰਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦੇ ਹੋਏ ਜਿਲਾ ਨਵਾਂ ਸਹਿਰ ਦੇ ਪ੍ਰਧਾਨ ਜ਼ਸਵਿੰਦਰ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀ ਦਿੱਤੀਆ ਜਾ ਰਹੀਆਂ ਅਤੇ ਜਿਸ ਕਾਰਨ ਦਰਜਾ ਚਾਰ ਅਤੇ ਵੈਟਨਰੀ ਫਾਰਮਾਸਿਸਟਾਂ ਦੇ ਘਰਾਂ ਦਾ ਗੁਜਾਰਾ ਬਹੁਤ ਹੀ ਔਖਾ ਹੋ ਗਿਆ ਹੈ।ਇਸ ਮੌਕੇ ਜ਼ਸਵਿੰਦਰ ਲਾਲ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਅਣਦੇਖੀ ਦਾ ਸ਼ਿਕਾਰ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੇ ਘਰਾਂ ਦਾ ਗੁਜਾਰਾ ਵੀ ਨਾਜੁਕ ਹੋ ਗਿਆ ਅਤੇ ਪੰਜਾਬ ਸਰਕਾਰ ਦੀ ਮਨਮਾਨੀ ਇਥੋਂ ਤੱਕ ਵਧ ਗਈ ਹੈ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਵੀ ਨਹੀ ਕੀਤਾ ਜਾ ਰਿਹਾ ।ਇਸ ਮੋਕੇ ਪ੍ਰਧਾਨ ਜ਼ਸਵਿੰਦਰ ਲਾਲ ਵਲੋਂ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸੇ ਤਰਾਂ ਦਾ ਹੀ ਵਤੀਰਾ ਰੱਖੇਗੀ ਤਾਂ ਮਜਬੂਰਨ ਦਰਜਾ ਚਾਰ ਅਤੇ ਵੈਟਰਨਰੀ ਫਾਰਮਾਸਿਸਟਾਂ ਸੜਕਾਂ ਤੇ ਉਤਰਨਾਂ ਪਵੇਗਾ।ਉਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਭੁੱਖ ਹੜਤਾਲ ਤੇ ਵੀ ਜਾਣ ਚ ਗੁਰੇਜ਼ ਕਰਾਂਗੇ,ਇਸ ਮੌਕੇ ਰਾਮ ਕੁਮਾਰ ਵਾਇਸ ਪ੍ਰਧਾਨ,ਅਮਨਦੀਪ ਕੁਮਾਰ ਖਜਾਨਚੀ,ਮਨਦੀਪ ਕੁਮਾਰ,ਗਰੀਬ ਦਾਸ ਆਦਿ ਮੌਕੇ ਤੇ ਹਾਜਰ ਸਨ।