ਨੰਬਰਦਾਰ ਸੰਗਤਪੁਰ ਨੂੰ ਵੱਖ ਵੱਖ ਆਗੂਆਂ ਨੇ ਦਿੱਤ ਸ਼ਰਧਾਂਜਲੀ

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਸ. ਉਪਕਾਰ ਸਿੰਘ ਨੰਬਰਦਾਰ ਤੇ ਪ੍ਰਧਾਨ ਗੁਰਦੁਆਰਾ ਸ੍ਰੀ 108 ਸੰਤ ਬਾਬਾ ਨਿਹਾਲ ਸਿੰਘ ਜੀ ਪਿੰਡ ਸੰਗਤਪੁਰ ਦੇ ਨਮਿਤ ਅੰਤਮ ਅਰਦਾਸ ਮੋਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜੱਥਾ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਨੇ ਵੈਰਾਗਮਈ ਕੀਰਤਨ ਸਰਵਣ ਕਰਵਾਇਆ।ਇਸ ਮੌਕੇ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਡਾ. ਰਣਬੀਰ ਸਿੰਘ ਰਾਣਾ ਨੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਰਨੈਲ ਸਿੰਘ ਵਾਹਦ ਅਤੇ ਹਲਕਾ ਫਗਵਾੜਾ ਦੇ ਇੰਚਾਰਜ ਜੱਥੇਦਾਰ ਸਰਵਣ ਸਿੰਘ ਕੁਲਾਰ ਦੇ ਸ਼ੋਕ ਸੁਨੇਹੇ ਪੜ੍ਹੇ। ਉਪਰੰਤ ਪ੍ਰੋਫੈਸਰ ਪਰਵੇਸ਼ ਕੁਮਾਰ ਸੂਦ, ਨਿਰਮਲ ਕੁਮਾਰ ਸ਼ਾਹ ਜੀ, ਹੈਡ ਮਾਸਟਰ ਰਵੇਲ ਸਿੰਘ ਸੰਗਤਪੁਰ (ਰਿਟਾ.), ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਡਾ. ਜੋਗਿੰਦਰ ਸਿੰਘ ਚੱਕ ਕਲਾਂ, ਜਸਕਰਨ ਸਿੰਘ ਏ.ਐਸ.ਆਈ., ਜੱਥੇਦਾਰ ਸਰੂਪ ਸਿੰਘ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ, ਸਰਪੰਚ ਹਰਦੀਪ ਸਿੰਘ ਸੰਗਤਪੁਰ, ਪਵਨ ਕੁਮਾਰ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ, ਬੀਬੀ ਜਸਵਿੰਦਰ ਕੌਰ, ਅਵਤਾਰ ਕੌਰ, ਪਵਨ ਕੁਮਾਰ ਵਰਮਾ ਮਿਲਨ ਜਿਊਲਰਜ਼, ਨੰਬਰਦਾਰ ਗੁਰਨੇਕ ਸਿੰਘ ਨੇ ਕਿਹਾ ਕਿ ਨੰਬਰਦਾਰ ਉਪਕਾਰ ਸਿੰਘ ਬਹੁਤ ਹੀ ਨੇਕ ਦਿਲ ਅਤੇ ਪਰਮਾਤਮਾ ਦੀ ਰਜਾ ਵਿਚ ਰਾਜੀ ਰਹਿਣ ਵਾਲੀ ਸ਼ਖਸੀਅਤ ਸਨ। ਜੋ ਹਮੇਸ਼ਾ ਹੀ ਦੂਸਰਿਆਂ ਦੀ ਮੱਦਦ ਲਈ ਤਿਆਰ ਰਹਿੰਦੇ ਸਨ। ਉਹਨਾਂ ਜਿੱਥੇ ਪਰਿਵਾਰਕ ਜਿੰਮੇਵਾਰੀਆਂ ਨੂੰ ਨਿਭਾਇਆ ਉੱਥੇ ਹੀ ਸਮਾਜ ਦੀ ਭਲਾਈ ਅਤੇ ਪੰਥ ਦੀ ਸੇਵਾ ਵਿਚ ਵੀ ਸਮਰਪਿਤ ਰਹੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਨਾਤੇ ਉਹਨਾਂ ਧਾਰਮਿਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮਾਜ ਨੂੰ ਭਾਰੀ ਘਾਟਾ ਪਿਆ ਹੈ। ਉਹਨਾਂ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਅਖੀਰ ਵਿਚ ਸਵ. ਉਪਕਾਰ ਸਿੰਘ ਨੰਬਰਦਾਰ ਦੇ ਪੁੱਤਰ ਮਾਸਟਰ ਪ੍ਰਦੀਪ ਸਿੰਘ ਸੰਗਤਪੁਰ ਅਤੇ ਪਰਿਵਾਰਕ ਮੈਂਬਰਾਂ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.