
– ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੀ ਬੈਠਕ ਹੋਈ
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ।
ਸ਼ਹਿਰ ਦੇ ਮੁੱਖ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਪ੍ਰਤੀ ਆਪਣੀ ਚੰਗੀ ਕਾਰਗੁਜਾਰੀ ਦੇ ਕਾਰਨ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਨੰਦ ਕਿਸੋਰ ਨੂੰ ਚੌਥੀ ਵਾਰ ਪ੍ਰਧਾਂਨ ਚੁਣਿਆ ਅਤੇ ਬਾਕੀ ਮੰਦਰ ਕਮੇਟੀ ਦੇ ਅਹੁੱਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਵੀ ਪ੍ਰਧਾਨ ਨੂੰ ਹੀ ਦਿੱਤੇ। ਸ਼ਹਿਰ ਦੀ ਮੁੱਖ ਮੰਦਰ ਵਿੱਚ ਕਈ ਸਾਲਾਂ ਤੋ ਚਲਦੀ ਆ ਰਹੀ ਮੰਦਰ ਕਮੇਟੀ ਦੀ ਇੱਕ ਬੈਠਕ ਪ੍ਰਧਾਨ ਨੰਦ ਕਿਸੇਰ ਦੀ ਅਗਵਾਈ ਵਿੱਚ ਮੰਦਰ ਹਾਲ ਵਿੱਚ ਹੋਈ। ਮੰਦਰ ਕਮੇਟੀ ਦੇ ਸੀਨੀਅਰ ਮੈਬਰ ਤੇ ਸ਼ਹਿਰ ਦੇ ਪਤਵੰਤੇ ਸਜੱਣਾ ਦੇ ਨਾਲ ਕਮੇਟੀ ਮੈਬਰਾਂ ਦੀ ਬੈਠਕ ਦੋਰਾਨ ਪਹਿਲਾਂ ਪਿਛਲੇ ਦੋ ਸਾਲਾਂ ਦਾ ਲੇਖਾ ਜੋਖਾ ਦੱਸਿਆ ਗਿਆ ਅਤੇ ਮੰਦਰ ਦੀ ਕਾਰਗੁਜਾਰੀ ਦੀ ਚਰਚਾ ਕੀਤੀ ਗਈ। ਹਰ ਸਾਲ ਹੋਣ ਵਾਲੀ ਚੋਣ ਲਈ ਮਤਾ ਰੱਖਿਆ ਗਿਆ ਜਿਸ ਵਿੱਚ ਸਰਪ੍ਰਸਤ ਮੈੇਬਰ ਦੇਵੀ ਦਿਆਲ ਵਰਮਾ ਨੇ ਪਹਿਲਾ ਰਹੇ ਪ੍ਰਧਾਨ ਨੰਦ ਕਿਸੋਰ ਦਾ ਨਾਮ ਦੁੁਬਾਰਾ ਤੋ ਪ੍ਰਧਾਨ ਲਈ ਨਾਮ ਰੱਖ ਦਿੱਤਾ ਹਾਜਰ ਮੈਬਰਾਂ ਵਿੱਚ ਸਿਵਚਰਨ ਸ਼ਰਮਾ,ਹਰਬੰਸ ਲਾਲ ਚਾਨਣਾ ਤੇ ਡਾ; ਕੇਵਲ ਕਿ੍ਰਸ਼ਨ ਸ਼ਰਮਾ ਨੇ ਸਮਰਥਣ ਕੀਤਾ ਅਤੇ ਬਾਕੀ ਹਾਜਰ ਮੈਬਰਾਂ ਨੇ ਮੰਦਰ ਕਮੇਟੀ ਦੀ ਪਿਛਲੇ ਦੋ ਸਾਲਾ ਦੀ ਚੰਗੀ ਕਾਰਗੁਜਾਰੀ ਦੇਖਦਿਆ ਤਾੜੀਆ ਮਾਰ ਕੇ ਨਵੇ ਚੁਣੇ ਪ੍ਰਧਾਨ ਨੰਦ ਕਿਸੋਰ ਦਾ ਸਵਾਗਤ ਕੀਤਾ। ਪਤਵੰਤੇ ਸਜੱਣਾ ਨੇ ਮਾਤਾ ਦੀ ਚੁੰਨਰੀ ਪਾ ਕੇ ਨਵੇ ਬਣੇ ਪ੍ਰਧਾਂਨ ਦਾ ਸਨਮਾਣ ਕੀਤਾ ਤੇ ਕਮੇਟੀ ਦੇ ਮਤੇ ਵਿੱਚ ਬਾਕੀ ਆਪਣੀ ਕਮੇਟੀ ਬਣਾਉਣ ਲਈ ਅਹੁੱਦੇਦਾਰਾਂ ਦੇ ਅਧਿਕਾਰ ਵੀ ਪ੍ਰਧਾਨ ਨੂੰ ਹੀ ਸੌਪੇ ਗਏ। ਬੈਠਕ ਦੋਰਾਨ ਨੰਦ ਕਿਸੋਰ ਨੇ ਪਿਛਲੇ ਤਿੰਨ ਸਾਲਾਂ ਤੋ ਸਾਥ ਦੇਣ ਵਾਲੇ ਮੈਬਰਾਂ ਦੇ ਨਾਲ ਨਾਲ ਸਾਰੀ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਮੈਨੂੰ ਪਹਿਲਾਂ ਵੀ ਤਿੰਨ ਸਾਲ ਤੋ ਬਤੌਰ ਮੰਦਰ ਕਮੇਟੀਂ ਪ੍ਰਧਾਨ ਵਜੋ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਇਸ ਵਾਰ ਚੌਥੀ ਵਾਰ ਮੈਬਰਾਂ ਨੇ ਸੇਵਾ ਕਰਨ ਲਈ ਮੈਨੂੰ ਚੁਣਿਆ ਹੇੈ ਮੈ ਵਿਸਵਾਸ ਦਿਵਾਉਦਾ ਹਾਂ ਕਿ ਮੈ ਤਨਦੇਹੀ ਤੇ ਸ਼ਰਧਾ ਨਾਲ ਮਾਤਾ ਦੇ ਮੰਦਰ ਵਿੱਚ ਇਸੇ ਤਰਾਂ ਸੇਵਾ ਕਰਦਾ ਰਹਾਗਾਂ। ਇਸ ਮੌਕੇ ਪ੍ਰਮੇਦ ਜੈਨ,ਸੋਨੂੰ ਸੇਠੀ,ਅਸਵਨੀ ਸ਼ਰਮਾ,ਸੰਨੀ ਉਹਰੀ,ਦੀਪਕ ਚਾਨਣਾ,ਇੰਦਰਪਾਲ ਬਾਹਰੀਆ,ਨਿਤਿਸ ਕੁੰਦਰਾ,ਊਮੈਸ ਸੂਈ,ਅੰਕਿਤ ਸੇਠੀ,ਗਗਨ ਭੰਗੂ,ਮਦਨ ਲਾਲ ਬਿੱਟੂ,ਮੰਗਤ ਰਾਏ ਬਤੱਰਾ,ਅਭੀ ਖੇੜਾ,ਸੂੋਨੂੰ ਵਰਮਾ,ਨਿਤਿਨ ਲਖਨਪਾਲ,ਦੂਸਅੰਤ ਕੌਸ਼ਲ,ਕਰਨ ਕੌਸ਼ਲ, ਅਸੋਕ ਕੁਮਾਰ ਲੀਹਲ,ਪਡੰਤ ਅਨੁਜ ਸ਼ਰਮਾ,ਰਾਕੇਸ ਵਰਮਾ, ਪੁਜਾਰੀ ਦੀਪਕ ਸ਼ਰਮਾ, ਮਹਿਕਾਂਸ ਕੋਸ਼ਲ ਵੀ ਮੋਜੂਦ ਸਨ।