
ਹਠੂਰ, 28 ਫਰਵਰੀ (ਕੌਸ਼ਲ ਮੱਲਾ) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਅਤੇ ਐਕਟੀਵਿਟੀ ਇੰਚਾਰਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੈਸਨਲ ਵਿਗਿਆਨ ਦਿਵਸ ਮਨਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਸਟਾਫ ਵੱਲੋ ਰੀਬਨ ਕੱਟ ਕੇ ਸਾਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਬਾਰਵੀ ਕਲਾਸ ਦੀਆ ਵਿਦਿਆਰਥਣਾ ਅਰਸਪ੍ਰੀਤ ਕੌਰ,ਅਨਮੋਲਦੀਪ ਕੌਰ,ਮਨਜੋਤ ਕੌਰ ਵੱਲੋ ਸਾਇੰਸ ਵਿਸੇ ਨਾਲ ਸਬੰਧਿਤ ਵੱਖ-ਵੱਖ ਤਰਾ ਦੇ ਪਰਚੇ ਪੜੇ ਗਏ।ਇਸ ਮੌਕੇ ਸਾਇੰਸ ਅਧਿਆਪਕ ਸਰਬਜੋਤ ਕੌਰ ਨੇ ਵਿਗਿਆਨ ਬਾਰੇ ਵੱਖ-ਵੱਖ ਤਰਾ ਦੇ ਤੱਥਾ ਬਾਰੇ ਚਾਨਣਾ ਪਾਇਆ।ਇਸ ਮੌਕੇ ਐਕਟੀਵਿਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆ ਨੂੰ ਆਪਣੇ ਜੀਵਨ ਵਿਚ ਵਿਗਿਆਨ ਦੀ ਲੋੜ ਅਤੇ ਪ੍ਰਭਾਵਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ।ਅੰਤ ਵਿਚ ਸਕੂਲ ਦੇ ਪਿ੍ਰੰਸੀਪਲ ਪਰਮਜੀਤ ਕੌਰ ਮੱਲਾ ਨੇ ਕਿਹਾ ਕਿ ਧਰਮ ਅਤੇ ਵਿਗਿਆਨ ਦੋਵੇ ਇੱਕ-ਦੂਜੇ ਦੇ ਪੂਰਕ ਹਨ,ਇਸ ਕਰਕੇ ਸਾਨੂੰ ਧਰਮ ਅਤੇ ਵਿਗਿਆਨ ਨੂੰ ਆਪਣੀ ਜਿੰਦਗੀ ਜਿਉਣ ਲਈ ਅਪਣਾਉਣਾ ਅੱਜ ਸਮੇਂ ਦੀ ਲੋੜ ਹੈ।ਇਸ ਮੌਕੇ ਉਨਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
![]()