ਨਸਰਾਲਾ ਵਾਸੀ ਅੱਜ ਰੋਡ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ

Share and Enjoy !

Shares
– ਮਾਮਾਲਾ ਸੜਕ ਦੀ ਬਦ ਤੋ ਬਦਤਰ ਬਣੀ ਹਾਲਤ ਦਾ *
ਹੁਸ਼ਿਆਰਪੁਰ (ਤਰਸੇਮ ਦੀਵਾਨਾ)  : ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲਾ ਅੱਡੇ ਦੀਆਂ ਦੁਕਾਨਾਂ ਅੱਗੇ ਸੜਕ ਦੀ ਮਾੜੀ ਹਾਲਤ ਕਾਰਣ ਜੀ ਦਾ ਜੰਜਾਲ ਬਣਿਆ ਹੋਇਆ ਹੈ!ਰਾਹਗੀਰਾਂ ਲਈ ਲੱਗਣਾ ਮੁਸ਼ਕਿਲ ਹੋਇਆ ਪਿਆ ਹੈ! ਜਿਸ ਨਾਲ ਟਰੈਫਿਕ ਦਾ ਵੀ ਜਾਮ ਲੱਗ ਜਾਂਦਾ ਹੈ,ਦੂਸਰੇ ਪਾਸੇ ਦੁਕਾਨਦਾਰਾਂ ਵਿੱਚ ਇਸ ਸੜਕ ਦੀ ਬਦ ਤੋ ਬਦਤਰ ਹਾਲਤ ਨਾਲ ਮਾਅੂਸੀ ਛਾਈ ਹੋਈ ਹੈ ਕਿਉਕਿ ਲੋਕਾਂ ਦੀਆਂ ਦੁਕਾਨਾਂ ਦੇ ਕੰਮਕਾਰ ਤਾ ਅੱਗੇ ਨੀ ਚੱਲ ਰਹੇ ਤੇ ਦੂਸਰਾ ਸੜਕ ਤੇ ਪਏ ਵੱਡੇ ਵੱਡੇ ਟੋਇਆ ਕਾਰਨ ਤੇ ਉੱਡ ਰਹੀ ਧੂੜ ਕਾਰਣ  ਕੋਈ ਗਾਹਕ ਦੁਕਾਨ ਤੇ ਨੀ ਆਉਦਾ ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ!ਇਸ ਸੜਕ ਨੂੰ ਬਣਦਿਆ ਕਈ ਸਾਲ ਹੋ ਚੁੱਕੇ ਪਰ ਅਜੇ ਵੀ ਪਤਾ ਨੀ ਇਸ ਸੜਕ ਨੂੰ ਬਨਉਣ ਵਾਲਿਆਂ ਨੇ ਕਿੰਨਾ ਸਮਾ ਲਗਉਣਾ ਹੈ! ਨਸਰਾਲਾ ਦੇ ਦੁਕਾਨਦਾਰਾਂ ਨੇ  ਦੱਸਿਆ ਕਿ ਸੜਕ ਬਨਉਣ ਵਾਲਿਆਂ ਨੇ ਨਸਰਾਲਾ ਅੱਡੇ ਤੱਕ ਹੀ ਨਾਲਾ ਬਣਾਇਆ ਹੋਇਆ ਸੀ ਜਿਸ ਕਰਕੇ ,ਨਸਰਾਲਾ ਸਟੇਸ਼ਨ,ਨਸਰਾਲਾ ਕਲੋਨੀ ਦਾ ਸਾਰਾ ਪਾਣੀ ਇੱਥੇ ਹੀ ਇੱਕਠਾ ਹੋ ਜਾਂਦਾ ਸੀ,ਜਿਸ ਕਰਕੇ ਲੋਕਾਂ ਨੇ ਦੁੱਖੀ ਹੋ ਕੇ

ਪਹਿਲਾ ਵੀ ਨਸਰਾਲਾ ਰੋਡ ਤੇ ਜਾਮ ਲਗਾਇਆ ਸੀ ਜਿਸ ਦੇ ਚੱਲਦੇ ਸੜਕ ਵਾਲਿਆਂ ਨੇ ਨਾਲਾ ਬਨਉਣਾ ਤਾ ਸ਼ੁਰੂ ਕਰ ਦਿੱਤਾ ਪਰ ਕੰਮ ਪਹਿਲਾ ਜੂੰ ਦੀ ਚਾਲ ਚੱਲ ਰਿਹਾ ਸੀ  ਅਤੇ ਬਾਅਦ ਵਿੱਚ ਵਿਚਾਲੇ ਹੀ ਛੱਡ ਦਿੱਤਾ!ਜਿਸ ਨਾਲ ਦੁਕਾਨਦਾਰ ਤੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ ਤੇ ਵਾਹਨ ਵਾਲੇ ਦੁਰਘਟਨਾ  ਦਾ ਸ਼ਿਕਾਰ ਹੋ ਰਹੇ ਹਨ !ਨਸਰਾਲਾ ਅੱਡੇ ਦੀ ਹਾਲਤ ਬਦ ਤੋ ਬਦਤਰ ਬਣੀ ਹੋਈ ਹੈ ਪਤਾ ਨੀ ਪ੍ਰਸ਼ਾਸਨ ਦੇ ਸਿਰ ਤੇ ਜੂੰ ਤੱਕ ਨਹੀ ਸਿਰਕ ਰਹੀ ਲੋਕਾਂ ਦੇ ਵਾਰ ਵਾਰ ਰੋਸ ਪ੍ਰਦਰਸ਼ਨ ਕਰਨ ਤੇ ਪ੍ਰਸ਼ਾਸਨ ਨੂੰ ਦੱਸਣ ਤੇ ਵੀ ਕੋਈ ਵੀ ਇਸ ਸਮੱਸਿਆ ਦਾ ਹੱਲ ਨਹੀ ਕਰ ਰਿਹਾ !ਪਿੰਡ ਦੀ ਪੰਚਾਇਤ ਤੇ ਇਲਾਕਾ ਵਾਸੀਆ ਨੇ ਪਹਿਲੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੇ ਪਹਿਲੇ ਹਲਕਾ ਵਿਧਾਇਕ ਤੇ ਹੁਣ ਦੇ ਵਿਧਾਇਕ ਡਾਂ ਰਵਜੋਤ ਨੂੰ ਵੀ ਕਈ ਵਾਰ ਆਪਣਾ ਦੁੱਖੜਾ ਸੁਣਾ ਚੁੱਕੇ ਹਨ ਪਰ ਇਹ ਮਸਲਾ ਜਿਓ ਦਾ ਤਿਉ ਹੀ ਬਣਿਆ ਹੋਇਆ ਹੈ!  ਲੋਕਾਂ ਨੇ ਥੋੜੇ ਦਿਨ ਪਹਿਲਾ ਤੰਗ ਹੋ ਕੇ ਇੱਕ ਵਾਰ ਫਿਰ ਜਿਲਾਂ ਪ੍ਰਸ਼ਾਸਨ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ! ਲੋਕਾਂ ਨੇ ਦੱਸਿਆ ਕਿ ਪੁਤਲਾ ਫੂਕਣ ਤੋ ਬਾਅਦ ਨਵੇ ਆਏ ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਪਿੰਡ ਵਾਸੀਆ ਨੇ ਮਿਲ ਕੇ ਮੀਟਿੰਗ ਕੀਤੀ ਸੀ ਉਨਾਂ ਨੇ ਕਿਹਾ ਸੀ ਇੱਕ ਦੋ ਦਿਨਾ ਚ ਸੜਕ ਦਾ ਕੰਮ ਚਾਲੂ ਕਰਵਾ ਦਿੱਤਾ ਜਾਵੇਗਾ ਪਰ ਕੰਮ ਅਜੇ ਤੱਕ ਵੀ ਚਾਲੂ ਨਹੀ ਹੋਇਆ ਜਿਸ ਕਰਕੇ ਪਿੰਡ ਵਾਸੀਆਂ ਵੱਲੋ1ਜੂਨ ਜਾਨੀ ਕਿ ਅੱਜ  ਹੁਸ਼ਿਆਰਪੁਰ ਜਲੰਧਰ ਰੋਡ ਨਸਰਾਲਾ ਅੱਡੇ  ਤੇ ਜਾਮ ਲਗਾਇਆ ਜਾਵੇਗਾ ,ਜਿਸਦੀ ਜੁੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ! ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ,ਜਸਵਿੰਦਰ ਸਿੰਘ,ਹਰਵਿੰਦਰ ਸਿੰਘ,ਮੁਨੀਸ਼ ਕੁਮਾਰ,ਸੰਜੂ,ਜੋਗਿੰਦਰ ਪਾਲ ਪੱਪੀ,ਹਰਜਿੰਦਰ ਸਿੰਘ ਸਾਬੀ,ਮੋਹਨ ਲਾਲ,ਬੂਟਾ ਰਾਮ ਛਾਬੜਾ,ਨੀਰਜ,ਹਰੀਸ਼,,ਮਨੋਜ ਕੁਮਾਰ,ਸਰਬਜੀਤ ਸਿੰਘ ਸ਼ੇਰਾ,ਸੋਡੀ,ਸਤਨਾਮ ਸਿੰਘ,ਪੰਕਜ,ਗਰੇਵਾਲ,ਬੰਟੀ,ਵਰਿੰਦਰ ਕੁਮਾਰ,ਨੀਲ ਕੰਠ,ਰਮੇਸ਼ ਕਮਾਰ ,ਰਣਜੀਤ ਸਿੰਘ,ਕਿੱਕੀ ਤੋ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ|

About Post Author

Share and Enjoy !

Shares

Leave a Reply

Your email address will not be published.