ਨਕਲੀ ਕਰਨਲ ਬਣ ਭਰੋਸੇ ’ਚ ਲਈ ਕੁੜੀ, ਫਿਰ ਫੌਜ ਦੇ ਨਾਂ ’ਤੇ 7 ਲੱਖ ਦੀ ਮਾਰੀ ਠੱਗੀ

Share and Enjoy !

Shares

(ਗੁਰਦੀਪ ਸਿੰਘ ਹੋਠੀ) ਜਲੰਧਰ। ਫੌਜ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 7 ਲੱਖ ਦੀ ਠੱਗੀ ਮਾਰਨ ਵਾਲੀ ਮਹਿਲਾ ਕਰਨਲ ਨੂੰ ਜਲੰਧਰ ਹਾਈਟਸ ਪੁਲਸ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਨੇ ਮਹਿਲਾ ਪੁਲਸ ਪਾਰਟੀ ਦੀ ਮਦਦ ਨਾਲ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਏ.ਸੀ.ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸ.ਐੱਚ.ਓ. ਅਜਾਇਬ ਸਿੰਘ ਦੀ ਅਗਵਾਈ ਵਿਚ ਏ.ਐੱਸ.ਆਈ. ਜੱਸੀ ਵੱਲੋਂ ਕਾਬੂ ਕੀਤੀ ਉਕਤ ਨਕਲੀ ਮਹਿਲਾ ਕਰਨਲ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਤਰਲੋਕ ਸਿੰਘ ਨਿਵਾਸੀ ਪਿੰਡ ਬਹਿਰਾਮ ਸਰਿਸ਼ਤਾ ਥਾਣਾ ਭੋਗਪੁਰ ਜਿਲਾ ਜਲੰਧਰ ਵਜੋਂ ਹੋਈ ਹੈ।
ਏ.ਸੀ.ਪੀ. ਨੇ ਦੱਸਿਆ ਕਿ ਮੁਲਜਮ ਮਨਪ੍ਰੀਤ ਕੌਰ ਨੇ ਖੁਦ ਨੂੰ ਫੌਜ ਵਿਚ ਕਰਨਲ ਰੈਂਕ ਦੀ ਅਧਿਕਾਰੀ ਦੱਸਦਿਆਂ ਜਸਮੀਨ ਕੌਰ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਸ ਨੂੰ ਫੌਜ ਵਿਚ ਕੈਸ਼ੀਅਰ ਦੀ ਨੌਕਰੀ ਦਿਵਾਉਣ ਦੀ ਗੱਲ ਕਹੀ ਸੀ ਅਤੇ ਇਸ ਬਦਲੇ ਉਸ ਕੋਲੋਂ ਉਕਤ ਪੈਸਿਆਂ ਦੀ ਮੰਗ ਕੀਤੀ ਸੀ। ਜਸਮੀਨ ਕੌਰ ਨੂੰ ਜਦੋਂ ਪਤਾ ਲੱਗਾ ਕਿ ਮਨਪ੍ਰੀਤ ਕੌਰ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਤਾਂ ਉਸ ਨੇ ਉਸ ਖਿਲਾਫ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਨਕਲੀ ਕਰਨਲ ਮਨਪ੍ਰੀਤ ਕੌਰ ਖਿਲਾਫ 6 ਫਰਵਰੀ 2020 ਨੂੰ ਧਾਰਾ 406 ਅਤੇ 420 ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਸੀ।
ਮਨਪ੍ਰੀਤ ਕੌਰ ਨੂੰ ਮਾਣਯੋਗ ਜੱਜ ਕਪਿਲ ਅਗਰਵਾਲ ਦੀ ਅਦਾਲਤ ਨੇ 23 ਦਸੰਬਰ 2020 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਏ.ਸੀ.ਪੀ. ਕੈਂਟ ਨੇ ਦੱਸਿਆ ਕਿ ਮੁਲਜਮ ਔਰਤ ਦੀ ਗਿ੍ਰਫਤਾਰੀ ਤੋਂ ਬਾਅਦ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਉਸ ਨੂੰ ਜੇਲ ਭੇਜ ਦਿੱਤਾ ਜਾਵੇਗਾ।

About Post Author

Share and Enjoy !

Shares

Leave a Reply

Your email address will not be published.