ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਨੇ ਸਾਧਕਾਂ ਦਾ ਕਰਵਾਇਆ ਸਾਮੂਹਿਕ ਧਿਆਨ

Share and Enjoy !

Shares

(ਰਾਜੂ ਸਿੰਗਲਾ) ਸੁਨਾਮ।

ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਖੇ ਆਯੋਜਿਤ ਵਿਲੱਖਣ ਧਿਆਨ ਸ਼ਿਵਰ ਵਿੱਚ ਸੰਸਥਾਨ ਵੱਲੋਂ “ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ“ ਦੇ ਯੋਗਾਚਾਰਿਆ ਸਵਾਮੀ ਵਿਗਆਨਾਨੰਦ ਜੀ ਨੇ ਦੱਸਿਆ ਕਿ 21ਵੀਂ ਸਦੀ ਦੇ ਵਿਗਿਆਨਕ ਅਤੇ ਪ੍ਰਗਤੀਵਾਦੀ ਯੁੱਗ ਵਿੱਚ ਮਨੁੱਖ ਕੋਲ ਭੌਤਿਕ ਸੁਖ ਸੁਵਿਧਾਵਾਂ ਤਾਂ ਹਨ ਪਰੰਤੂ ਮਾਨਸਿਕ ਸ਼ਾਂਤੀ ਨਾ ਹੋਣ ਕਾਰਨ ਮਨੁੱਖ ਅਸ਼ਾਂਤ ਅਤੇ ਚਿੰਤਾ ਤੋਂ ਗ੍ਰਸਤ ਹੈ।

ਧਿਆਨ ਨੂੰ ਮਾਨਸਿਕ ਸ਼ਾਂਤੀ ਦਾ ਸੋਮਾ ਦੱਸਦੇ ਹੋਏ ਸਵਾਮੀ ਜੀ ਨੇ ਕਿਹਾ ਕਿ ਸਾਡੀ ਭਾਰਤੀ ਸੰਸਕਿ੍ਰਤੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਧਿਆਨ ਨਾਲ ਹੀ ਮਨੁੱਖ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ ਹੈ ਪਰੰਤੂ ਅੱਜ ਦੁੱਖ ਦੀ ਗੱਲ ਹੈ ਕਿ ਮਨੁੱਖ ਨੂੰ ਧਿਆਨ ਦੀ ਵਾਸਤਵਿਕ ਕਿਰਿਆ ਦਾ ਗਿਆਨ ਨਾ ਹੋਣ ਕਾਰਨ ਮਨੁੱਖ ਅੱਖਾਂ ਬੰਦ ਕਰਕੇ ਬੈਠਣ ਨੂੰ ਹੀ ਧਿਆਨ ਸਮਝ ਲੈਂਦਾ ਹੈ, ਜਦ ਕਿ ਅਜਿਹਾ ਨਹੀਂ ਹੈ। ਧਿਆਨ ਦੀ ਕਿਰਿਆ ਤਾਂ ਆਤਮ ਦਰਸ਼ਨ ਦੇ ਨਾਲ ਹੀ ਸੰਪੂਰਨ ਹੁੰਦੀ ਹੈ ਕਿਉਂ ਕਿ ਪਰਮਾਤਮਾ ਨੂੰ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ ਜੋਤ ਸਵਰੂਪ ਦੱਸਿਆ ਗਿਆ ਹੈ। ਜਿਵੇਂ ਕਿ ਗੁਰਬਾਣੀ ਵਿੱਚ ਜੋਤ ਰੂਪ ਹਰਿ ਆਪ…., ਮਨ ਤੂ ਜੋਤ ਸਰੂਪ ਹੈ… ਕਹਿ ਕੇ ਦੱਸਿਆ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ “ਘਰਿ ਮਹਿ ਘਰਿ ਦਿਖਾਇ ਦੇ ਸੋ ਸਤਿਗੁਰ ਪੁਰਖ ਸੁਜਾਣ” ਭਾਵ ਕਿ ਜੋ ਸਰੀਰ ਰੂਪੀ ਘਰ ਦੇ ਵਿੱਚ ਹੀ ਪਰਮਾਤਮਾ ਦੇ ਘਰ ਦਾ ਦਰਸ਼ਨ ਕਰਵਾ ਦੇ ਓਹੀ ਪੂਰਨ ਸਤਗੁਰੁ ਹੁੰਦਾ ਹੈ। ਭਾਵ ਕਿ ਜਦੋਂ ਸਾਧਕ ਆਪਣੇ ਅੰਦਰ ਹੀ ਪਰਮਾਤਮਾ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਦਾ ਹੈ ਤਾਂ ਫਿਰ ਹੀ ਮਾਨਸਿਕ ਸ਼ਾਂਤੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਫਿਰ ਹੀ ਪੂਰੀ ਹੁੰਦੀ ਹੈ ਧਿਆਨ ਦੀ ਸ਼ਾਸ਼ਵਤ ਪ੍ਰਕਿਰਿਆ। ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਵੱਲੋਂ ਸਾਰੇ ਵਿਸ਼ਵ ਵਿੱਚ ਧਿਆਨ ਸ਼ਿਵਰਾਂ ਦਾ ਆਯੋਜਨ ਕਰਕੇ ਸੰਪੂਰਨ ਮਾਨਵ ਜਾਤੀ ਨੂੰ ਧਿਆਨ ਦੀ ਸਨਾਤਨ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਾਰੇ ਹੀ ਸਾਧਕਾਂ ਨੇ ਸਾਮੂਹਿਕ ਧਿਆਨ ਕਰਕੇ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਕੀਤੀ।

 

About Post Author

Share and Enjoy !

Shares

Leave a Reply

Your email address will not be published.