ਤਰਕਸ਼ੀਲਾਂ ਵੱਲੋਂ ਜਾਦੂ ਦਾ ਸ਼ੋਅ ਆਯੋਜਿਤ 

Share and Enjoy !

Shares
(ਜਗਸੀਰ ਲੌਂਗੋਵਾਲ) ਸੰਗਰੂਰ :  ਬੀ ਐਸ ਐਨ ਐਲ  ਪੈਨਸ਼ਨਰਜ਼ ਐਸੋਸ਼ੀਏਸ਼ਨ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਵਿੱਚ  ਸਥਾਨਕ ਸਿਟੀ ਪਾਰਕ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਜਾਦੂ ਸ਼ੋਅ ਕਰਵਾਇਆ ਗਿਆ । ਇਸ ਮੌਕੇ ਅਸ਼ੋਸ਼ੀਏਸ਼ਨ ਦੇ ਸਕੱਤਰ ਰਜ਼ਨੀਸ਼ ਕੁਮਾਰ ਨੇ ਤਰਕਸ਼ੀਲ ਟੀਮ ਸਮੇਤ ਹਾਜ਼ਰੀਨ ਦਾ ਸਵਾਗਤ ਕੀਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ  ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ,ਵਹਿਮਾਂ –ਭਰਮਾਂ,ਰੂੜੀਵਾਦੀ,ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਭਾਵਪੂਰਨ ਸੁਨੇਹਾ ਦਿੰਦਿਆਂ ਕਿਹਾ ਕਿ ਜਾਦੂ ਇਕ ਕਲਾ ਹੈ ਜੋ ਮਨੋਰੰਜਨ ਦਾ ਸਾਧਨ ਹੈ। ਉਨ੍ਹਾਂ ਲੋਕਾਂ ਨੂੰ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਪ੍ਰੇਰਿਆ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਰਾਮਕੁਮਾਰ ਪਟਿਆਲਾ ਨੇ  ਜਾਦੂ ਸ਼ੋਅ ਪੇਸ਼ ਕੀਤਾ।ਉਨ੍ਹਾਂ ਜਾਦੂ ਦੀਆਂ ਆਇਟਮਾਂ ਪੇਸ਼ ਕਰਦਿਆਂ ਕਿਹਾ ਕਿ ਜਾਦੂ ਹੱਥ ਦੀ ਸਫਾਈ ਹੈ, ਇਜ ਵਿੱਚ ਕੋਈ ਚਮਤਕਾਰ ਨਹੀਂ।ਉਨ੍ਹਾਂ ਹਵਾ ਵਿੱਚ ਫੁੱਲ ਗਾਇਬ ਕਰਨਾ,ਰੁਮਾਲ ਤੋਂ ਛੜੀ ਬਣਾਉਣਾ,ਪਾਣੀ ਨੂੰ ਅੱਗ ਲਾਉਣਾ, ਜੀਭ ਵਿਚੋਂ ਤਰਸ਼ੂਲ ਲੰਘਾਉਣਾ,,ਕਾਗਜ਼ ਤੋਂ ਨੋਟ ਬਣਾਉਣਾ ਆਦਿ ਆਇਟਮਾਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ  ਪੇਸ਼ ਕੀਤੀਆਂ।ਉਨ੍ਹਾਂ ਦੀ ਪੇਸ਼ਕਾਰੀ ਬਾਕਮਾਲ ਸੀ।ਉਹ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਚੋਂ ਨਿਕਲਣ ਤੇ ਨਜ਼ਰੀਆ  ਬਣਾਉਣ ਦਾ ਸੰਦੇਸ਼ ਦੇਣ ਵਿੱਚ ਸਫਲ ਰਹੇ।ਉਨ੍ਹਾਂ ਮਾਨਸਿਕ ਰੋਗੀਆਂ ਤੇ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਬਹੁਤ ਸਾਰੇ ਹੱਲ ਕੀਤੇ ਕੇਸਾਂ  ਦਾ ਜਿਕਰ ਕੀਤਾ।ਇਸ ਮੌਕੇ ਗੁਰਮੇਲ ਸਿੰਘ ਤੇ ਐਲ .ਐਸ. ਬਾਂਸਲ ਨੇ ਵੀਆਪਣੇ ਵਿਚਾਰ ਰੱਖੇ, ਮਹਿੰਦਰ ਸਿੰਘ ਏ. ਜੀ. ਐਮ ਤੇ ਰਘਬੀਰ ਸਿੰਘ ਨੇ ਸਮਾਗਮ ਤੇ ਮੀਟਿੰਗ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।ਸਮਾਗਮ ਦੇ ਸਟੇਜ ਸਕੱਤਰ ਸ਼ਿਵ ਨਰਾਇਣ ਨੇ ਮੰਚ ਸੰਚਾਲਨ ਬਾਖੂਬੀ ਕੀਤਾ।

About Post Author

Share and Enjoy !

Shares

Leave a Reply

Your email address will not be published.