ਢੁੱਡੀਕੇ ਵਿਖੇ ਕੇਕ ਕੱਟ ਕੇ ਮਨਾਇਆ ਨਰਸਿੰਗ ਦਿਵਸ

Share and Enjoy !

Shares

ਕਰੋਨਾ ਨਾਲ ਲੜਨ ਵਾਲਾ ਨਰਸਿੰਗ ਸਟਾਫ ਸਮਾਜ ਦਾ ਅਸਲ ਹੀਰੋ : ਡਾ. ਸੁਰਿੰਦਰ ਸਿੰਘ ਝੱਮਟ
ਢੁੱਡੀਕੇ (Check Post) : ਅੱਜ ਦਾ ਦਿਨ ਮਾਡਰਨ ਨਰਸਿੰਗ ਦੀ ਜਨਮਦਾਤਾ ‘ਫਲੋਰਇੰਸ ਨਾਈਟਿੰਗਏਲ’ ਦੇ ਜਨਮ ਦਿਨ ਮੌਕੇ ਦੁਨੀਆਂ ਭਰ ਵਿੱਚ ਇੰਟਰਨੈਸ਼ਨਲ ਨਰਸਿੰਗ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਹੈ । ਇਸ ਮੌਕੇ ਸਿਵਲ ਹਸਪਤਾਲ ਢੁੱਡੀਕੇ ਵਿਖੇ ਸਮੂਹ ਨਰਸਿੰਗ ਸਟਾਫ ਨੇ ਕੇਕ ਕੱਟ ਕੇ ਨਰਸਿੰਗ ਦਿਵਸ ਮਨਾਇਆ ਅਤੇ ਬੀਤੇ ਸਾਲਾਂ ਵਿੱਚ ਕਰੋਨਾ ਵਾਈਰਸ ਨਾਲ ਜਾਨਾਂ ਗਵਾ ਚੁੱਕੇ ਨਰਸਿੰਗ ਸਟਾਫ ਨੂੰ ਦੋ ਮਿੰਟ ਦਾ ਮੌਨ ਰੱਖਕੇ ਸਰਧਾਜਲੀ ਦਿੱਤੀ ।
ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਨੇ ਸਮੂਹ ਨਰਸਿੰਗ ਸਟਾਫ ਨੂੰ ਇੰਟਰਨੈਸ਼ਨਲ ਨਰਸਿੰਗ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਰਸਿੰਗ ਬਹੁਤ ਹੀ ਸੇਵਾ ਵਾਲਾ ਕੰਮ ਹੈ, ਨਰਸਿੰਗ ਸਟਾਫ ਹਮੇਸ਼ਾ ਹੀ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਿੰਦਗੀਆਂ ਖਤਰੇ ਵਿੱਚ ਪਾਕੇ ਮਰੀਜਾਂ ਦੀਆਂ ਦੀਆਂ ਜਾਨਾਂ ਬਚਾਉਣ ਲਈ ਸੇਵਾ ਕਰਦਾ ਹੈ । ਪਿਛਲੇ ਸਾਲ ਤੋਂ ਜਿਸ ਤਰਾਂ ਨਰਸਿੰਗ ਸਟਾਫ ਕਰੋਨਾ ਵਾਈਰਸ ਨਾਲ ਦਿਨ ਰਾਤ ਲੜਾਈ ਲੜ ਰਿਹਾ ਹੈ, ਤਾਂ ਇਹਨਾਂ ਨੂੰ ਸਮਾਜ ਦੇ ਅਸਲ ਹੀਰੋ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ । ਉਹਨਾਂ ਬੜੇ ਦੁਖ ਨਾਲ ਕਿਹਾ ਕਿ ਆਈ.ਐਨ.ਸੀ. ਦੇ ਡਾਟੇ ਅਨੁਸਾਰ ਦੁਨੀਆਂ ਭਰ ਵਿਚ 1.6 ਮਿਲੀਅਨ ਤੋਂ ਵੱਧ ਨਰਸਾਂ ਕਰੋਨਾ ਵਾਈਰਸ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਲਗਭਗ 2710 ਨਰਸਾਂ ਕਰੋਨਾ ਵਾਈਰਸ ਦੀ ਇੰਨਫੈਕਸ਼ਨ ਨਾਲ ਆਪਣੀ ਜਾਨ ਗਵਾ ਚੁੱਕੀਆਂ ਹਨ।
ਸ਼੍ਰੀਮਤੀ ਸੁਖਵਿੰਦਰ ਕੌਰ ਨਰਸਿੰਗ ਸਿਸਟਰ ਨੇ ਨਰਸਿੰਗ ਸਟਾਫ ਦਾ ਹੌਂਸਲਾ ਵਧਾਉਣ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਕੇਕ ਕੱਟਦੇ ਹੋਏ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਦੁਨੀਆਂ ਤੋਂ ਕਰੋਨਾ ਵਾਈਰਸ ਦਾ ਜਲਦ ਖਾਤਮਾ ਹੋਵੇ ਅਤੇ ਨਰਸਿੰਗ ਸਟਾਫ ਨੂੰ ਮਰੀਜਾਂ ਦੀ ਹੋਰ ਸੇਵਾ ਕਰਨ ਦਾ ਬਲ ਬਖਸ਼ੇ । ਇਸ ਮੌਕੇ ਸੀਮਾ ਸਟਾਫ ਨਰਸ, ਕਿਰਨਜੀਤ ਕੌਰ ਸਟਾਫ ਨਰਸ, ਮਨਦੀਪ ਕੌਰ ਸਟਾਫ ਨਰਸ, ਹਰਜਿੰਦਰ ਕੌਰ ਸਟਾਫ ਨਰਸ, ਬਲਵਿੰਦਰ ਕੌਰ ਸਟਾਫ ਨਰਸ, ਮਨਦੀਪ ਕੌਰ ਸਟਾਫ ਨਰਸ, ਗੁਰਵਿੰਦਰ ਕੌਰ ਸਟਾਫ ਨਰਸ, ਕਮਲਜੀਤ ਕੌਰ ਸਟਾਫ ਨਰਸ, ਦਲਜੀਤ ਕੌਰ ਸਟਾਫ ਨਰਸ, ਕਿਰਨਪ੍ਰੀਤ ਕੌਰ ਸਟਾਫ ਨਰਸ, ਪਵਨਪ੍ਰੀਤ ਕੌਰ ਸਟਾਫ ਨਰਸ, ਸਿਮਰਜੋਤ ਸਿੰਘ ਸਟਾਫ ਨਰਸ ਅਤੇ ਹੋਰ ਸਿਹਤ ਸਟਾਫ ਮੌਜੂਦ ਸਨ ।

About Post Author

Share and Enjoy !

Shares

Leave a Reply

Your email address will not be published.