ਡੀ.ਬੀ.ਈ.ਈ. ਵੱਲੋਂ ਨੌਜਵਾਨਾਂ ਨੂੰ ਫੌਜ ਭਰਤੀ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

Share and Enjoy !

Shares

1 ਤੋਂ 14 ਨਵੰਬਰ ਤੱਕ ਹੋਣ ਵਾਲੀ ਭਰਤੀ ਰੈਲੀ ਲਈ ਸੀ-ਪਾਈਟ ਕੇਂਦਰ ਵੱਲੋਂ ਸਕਰੀਨਿੰਗ ਤੇ ਟਰਾਇਲ ਸੁਰੂ

ਵਧੇਰੇ ਜਾਣਕਾਰੀ ਲਈ 88376-96495, 99143-69376 ਤੇ 98788-15436 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ

ਲੁਧਿਆਣਾ (ਰਾਜਕੁਮਾਰ ਸਾਥੀ)। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵਲੋਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਫੌਜ ਦੀ ਭਰਤੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਸੀ-ਪਾਈਟ ਕੇਂਦਰ ਲੁਧਿਆਣਾ ਵੱਲੋਂ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਫੌਜ ਦੀ ਭਰਤੀ ਰੈਲੀ ਲਈ ਸਕਰੀਨਿੰਗ ਅਤੇ ਟਰਾਇਲ ਸੁਰੂ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਵਿਖੇ ਫੌਜ ਦੀ ਭਰਤੀ ਰੈਲੀ 01 ਤੋਂ 14 ਨਵੰਬਰ 2021 ਨੂੰ ਹੋਣ ਜਾ  ਰਹੀ ਹੈ, ਜਿਸ ਸਬੰਧੀ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਫੌਜ ਦੀ ਭਰਤੀ ਰੈਲੀ ਲਈ ਨੌਜਵਾਨਾਂ ਦੀ ਸਕਰੀਨਿੰਗ ਅਤੇ ਟਰਾਇਲ ਸੁਰੂ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰੈਲੀ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ-ਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਟਰਾਇਲ ਦੇਣ ਲਈ ਕੈਪ ਵਿਚ ਆ ਸਕਦੇ ਹਨ। ਟਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 88376-96495, 99143-69376 ਅਤੇ 98788-15436 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About Post Author

Share and Enjoy !

Shares

Leave a Reply

Your email address will not be published.