ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ’ਤੇ ਵਿਸ਼ਾਲ ਜਾਗਿ੍ਰਤੀ ਮਾਰਚ ਕੱਢਿਆ

Share and Enjoy !

Shares

(ਬਿਊਰੋ ਚੈਕ ਪੋਸਟ) ਲੁਧਿਆਣਾ। ਡਾ. ਭੀਮ ਰਾਓ ਅੰਬੇਡਕਰ ਜੀ ਰਾਸ਼ਟਰ ਨਿਰਮਾਤਾ, ਵਿਸ਼ਵ ਰਤਨ ਬਾਬਾ ਸਾਹਿਬ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਜਾਗਿ੍ਰਤੀ ਮਾਰਚ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਸ੍ਰੀ ਗੁਰੂ ਰਵਿਦਾਸ ਚੌਂਕ ਬਸਤੀ ਜੋਧੇਵਾਲ ਲੁਧਿਆਣਾ ਤੋਂ ਅਰੰਭ ਹੋਇਆ ਜਿਸਦੇ ਵਿੱਚ ਸਮੂੰਹ ਧਾਰਮਿਕ ਜੱਥੇਬੰਦੀਆਂ ਦੇ ਟਾਗੂਟਾਂ ਨੇ ਪੈਦਲ ਮਾਰਚ ਕਰਦਿਆਂ ਜਲੰਧਰ ਬਾਈਪਾਸ ਵਿਖੇ ਪੁੱਜੇ ਜਿੱਥੇ ਉਨਾਂ ਨੇ ਡਾ: ਭੀਮ ਰਾਓ ਟੰਬੇਡਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਅਰਪਿਤ ਕਰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੋਕੇ ਪ੍ਰਧਾਨ ਜਿੰਦਰਪਾਲ ਦੜੌਚ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਜਿੱਥੇ ਜਾਤੀਵਾਦ ਨੂੰ ਖਤਮ ਕਰਕੇ ਉੂਚ-ਨੀਚ ਦਾ ਭੇਦ-ਭਾਵ ਖਤਮ ਕੀਤਾ ਅਤੇ ਆਮ ਇੰਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਲੈ ਕੇ ਦਿੱਤਾ ਤਾਂ ਜੋ ਆਮ ਇੰਨਸਾਨ ਆਪਣੇ ਮੱਤ ਦਾ ਸਹੀ ਇਸਤੇਮਾਲ ਕਰਕੇ ਆਪਣੇ ਹੱਕ ਲੈ ਸਕੇ। ਜਿੰਦਰਪਾਲ ਦੜੌਚ ਨੇ ਕਿਹਾ ਕਿ ਉਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ। ਉਨਾਂ ਦੇ ਕੀਤੇ ਹੋਏ ਕੰਮਾਂ ਦੇ ਸੱਦਕਾ ਹੀ ਅੱਜ ਐਸ.ਸੀ. ਭਾਈਚਾਰਾ ਉੱਥੇ ਅਹੁਦਿਆਂ ’ਤੇ ਵਿਰਾਜਮਾਨ ਹੋ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ, ਉਨਾਂ ਨੇ ਹੀ ਪੜੋ-ਲਿਖੋ, ਸੰਘਰਸ਼ ਕਰੋ ਦਾ ਨਾਟਰਾ ਦਿੱਤਾ ਸੀ। ਜਿਸਤੇ ਪਹਿਰਾ ਦਿੰਦਿਆਂ ਅੱਜ ਸਾਡੇ ਸਮਾਜ ਦੇ ਲੋਕ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਮੋਕੇ ਤੇ ਨਰਿੰਦਰ ਰਾਏ ਬਿੱਟੂ ਜਰਨਲ ਸੈਕਟਰੀ, ਡਾ. ਰਾਮਜੀਤ ਸੂਦ ਮੀਤ ਪ੍ਰਧਾਨ, ਰਜਿੰਦਰ ਮੂਲਨਿਵਾਸੀ ਪ੍ਰਚਾਰ ਸਕੱਤਰ, ਰਮੇਸ਼ ਰਸੀਲਾ, ਦਰਸ਼ਨ ਲਾਲ ਸਟੋਰ ਇੰਚਾਰਜ, ਸੁੱਖ ਰਾਮ ਲਾਖਾ, ਲੇਖ ਰਾਜ ਸੂਦ, ਜਸਵੀਰ ਲੱਧੜ, ਰਜੀਵ ਕੁਮਾਰ ਲਵਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹੋਏ।

About Post Author

Share and Enjoy !

Shares

Leave a Reply

Your email address will not be published.