ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਰਮੇਸ਼ ਕੌਲ ਦੀ ਅਗਵਾਈ ’ਚ ਸ਼ਰਧਾ ਨਾਲ ਮਨਾਈ ਬੁੱਧ ਪੂਰਨਿਮਾ

Share and Enjoy !

Shares

(ਸ਼ਿਵ ਕੋੜਾ) ਫਗਵਾੜਾ।  ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਰਮੇਸ਼ ਕੌਲ ਦੀ ਅਗਵਾਈ ਅਤੇ ਸ੍ਰੀਮਤੀ ਸੀਤਾ ਕੌਲ ਦੀ ਪ੍ਰਧਾਨਗੀ ਹੇਠ ਬੁੱਧ ਪੂਰਨਿਮਾ ਬੜੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਮਹਾਮਾਨਵ ਤਥਾਗਤ ਬੁੱਧ ਦੇ ਪਾਰਕ ਵਿਚ ਸਥਾਪਤ ਬੁੱਤ ਉੱਪਰ ਫੁੱਲਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੁੱਧ ਵੰਦਨਾ ਅਤੇ ਪੰਚਸ਼ੀਲ ਦਾ ਜਾਪ ਕਰਕੇ ਬੱਚਿਆਂ, ਨੌਜਵਾਨਾਂ ਅਤੇ ਸੰਗਤਾਂ ਵਲੋਂ ਪਾਰਕ ਵਿਚ ਪੈਦਲ ਮਾਰਚ ਕੀਤਾ ਗਿਆ। ਜਿਸ ਦਾ ਸ਼ੁੱਭ ਆਰੰਭ ਬੀ.ਆਰ. ਕਟਾਰੀਆ ਯੂ.ਕੇ. ਨੇ ਕਰਵਾਇਆ। ਉਹਨਾਂ ਦੇ ਨਾਲ ਮੁੱਖ ਬੁਲਾਰੇ ਵਜੋਂ ਪਹੁੰਚੇ ਗੁਰਦਿਆਲ ਬੋਧ ਵੀ ਸਨ। ਬੱਚਿਆਂ ਨੇ ਮਹਾਪੁਰਸ਼ਾਂ ਦੇ ਜੀਵਨ ਨਾਲ ਸਬੰਧਤ ਭਾਸ਼ਣ ਕੀਤੇ। ਕੋਰੀਓਗ੍ਰਾਫੀ ਦੀ ਖੂਬਸੂਰਤ ਪੇਸ਼ਕਾਰੀ ਰਾਹੀਂ ਬਾਬਾ ਸਾਹਿਬ ਦੇ ਜੀਵਨ ਤੇ ਵੀ ਚਾਨਣਾ ਪਾਇਆ। ਆਜਾਦ ਰੰਗ ਕਲਾ ਮੰਚ ਵਲੋਂ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ‘ਤੇ ਅਧਾਰਤ ਕੋਰੀਓਗ੍ਰਾਫੀ ਨੂੰ ਖਾਸ ਤੌਰ ਤੇ ਸਰਾਹਿਆ ਗਿਆ। ਪਲਾਹੀ ਗੇਟ ਤੋਂ ਪਹੁੰਚੇ ਬੱਚਿਆਂ ਨੇ ਮਾਤਾ ਸਵਿੱਤਰੀ ਬਾਈ ਫੂਲੇ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਅਧਾਰਤ ਕੋਰੀਓਗ੍ਰਾਫੀ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਗੁਰਦਿਆਲ ਬੋਧ ਅਤੇ ਬੀ.ਆਰ. ਕਟਾਰੀਆ ਨੇ ਤਥਾਗਤ ਬੁੱਧ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਨੇ ਸਾਰੇ ਹੀ ਧਰਮਾਂ ਬਾਰੇ ਡੁੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਅਖੀਰ ਬੋਧ ਧਰਮ ਨੂੰ ਸ੍ਰੇਸ਼ਠ ਮੰਨਦੇ ਹੋਏ ਸਵੀਕਾਰ ਕੀਤਾ ਸੀ। ਇਸ ਮੌਕੇ ਰੇਨੂ ਸੁਮਨ, ਮਮਤਾ, ਤਾਨੀਆ, ਅਮਨਦੀਪ ਸਿੱਧੂ, ਹਰਦਿਆਲ, ਬਲਦੇਵ ਲਾਲ, ਦੇਵਰਾਜ ਸੁਮਨ, ਸਰਬਜੀਤ ਕੌਰ, ਬਿੰਦਰ, ਆਸ਼ਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.