
– ਮੰਤਰੀ ਵੱਲੋਂ ਇਲਾਜ ਦਾ ਸਾਰਾ ਖਰਚਾ ਚੁੱਕਿਆ ਜਾਵੇਗਾ
– ਲੜਕੀ ਨੂੰ ਛੁੱਟੀ ਮਿਲ ਗਈ ਹੈ, ਲੜਕੇ ਦੀ ਲੱਤ ਉੱਤੇ ਸੱਟ ਲੱਗੀ
– ਸੁਰੱਖਿਆ ਅਮਲੇ ਨੇ ਹੀ ਹਸਪਤਾਲ ਦਾਖਲ ਕਰਵਾਇਆ, ਇਲਾਜ ਤੱਕ ਮਰੀਜ ਦੇ ਨਾਲ ਹੀ ਰਹੇਗਾ ਅਮਲਾ
(ਗੁਰਵਿੰਦਰ ਮੋਹਾਲੀ) ਚੰਡੀਗੜ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਪਣੀ ਐਸਕਾਰਟ ਗੱਡੀ ਨਾਲ ਹਾਦਸੇ ਵਿੱਚ ਜਖਮੀ ਹੋਏ ਮੋਟਰਸਾਈਕਲ ਸਵਾਰ ਲੜਕੇ ਤੇ ਲੜਕੀ ਦਾ ਹਸਪਤਾਲ ਜਾ ਕੇ ਹਾਲ ਪੁੱਛਿਆ। ਉਨਾਂ ਦੱਸਿਆ ਕਿ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦੋਂਕਿ ਲੜਕੇ ਦੀ ਲੱਤ ਉਤੇ ਸੱਟ ਲੱਗੀ ਹੈ ਅਤੇ ਸੱਟ ਗੰਭੀਰ ਨਹੀਂ ਹੈ। ਲੜਕੇ ਦੀ ਲੱਤ ਦਾ ਜਲਦੀ ਹੀ ਅਪਰੇਸਨ ਕੀਤਾ ਜਾ ਰਿਹਾ ਹੈ।ਇਲਾਜ ਦਾ ਸਾਰਾ ਖਰਚਾ ਉਨਾਂ ਵੱਲੋਂ ਕੀਤਾ ਜਾਵੇਗਾ।
ਡਾ ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਸਾਰੀ ਰਾਤ ਉਨਾਂ ਦੇ 5 ਸੁਰੱਖਿਆ ਕਰਮੀ ਹਾਦਸਾਗ੍ਰਸਤ ਲੜਕਾ ਤੇ ਲੜਕੀ ਦੀ ਦੇਖਭਾਲ ਲਈ ਹਸਪਤਾਲ ਮੌਜੂਦ ਰਹੇ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮਰੀਜਾ ਦਾ ਸਾਰਾ ਖਰਚਾ ਉਨਾਂ ਵੱਲੋਂ ਨਿੱਜੀ ਤੌਰ ਉੱਤੇ ਕਰਨ ਤੋਂ ਇਲਾਵਾ ਉਨਾਂ ਆਪਣੇ ਸੁਰੱਖਿਆ ਕਰਮੀਆਂ ਨੂੰ ਨਿਰਦੇਸ ਦਿੱਤੇ ਹਨ ਕਿ ਪੂਰੇ ਇਲਾਜ ਹੋਣ ਤੱਕ ਉਹ ਹਸਪਤਾਲ ਵਿੱਚ ਰਹਿ ਕੇ ਲੜਕੇ ਦੀ ਦੇਖਭਾਲ ਕਰਨਗੇ।
ਡਾ.ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਹਾਦਸੇ ਉਪਰੰਤ ਉਨਾਂ ਦੇ ਐਸਕਾਰਟ ਕਰਮੀਆਂ ਵੱਲੋਂ ਬੇਨਤੀ ਕਰਕੇ ਗੱਡੀ ਰੋਕ ਕੇ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਕਿਉਂਕਿ ਐਂਬੁਲੈਂਸ ਨੂੰ ਪਹੁੰਚਣ ਵਿੱਚ ਸਮਾਂ ਲੱਗ ਰਿਹਾ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਦਾ ਉਨਾਂ ਨੂੰ ਬਹੁਤ ਅਫਸੋਸ ਹੈ।