
(ਇੰਦਰਜੀਤ ਸਿੰਘ ਦੈਹਿੜੂ) ਖੰਨਾ। ਡਾ. ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ:) ਖੰਨਾ ਦੀ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ । ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਐਮ.ਐਲ .ਏ. ਹਲਕਾ ਖੰਨਾ ਸਰਦਾਰ ਤਰੁਣਪ੍ਰੀਤ ਸਿੰਘ ਸੌਂਦ , ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਲੱਧੜ ਅਤੇ ਸਮੂਹ ਐਮ.ਸੀ. ਸਹਿਬਾਨਾਂ ਦਾ ਕੱਲ ਹੋਈ ਨਗਰ ਕੌਂਸਲ ਖੰਨਾ ਦੀ ਮੀਟਿੰਗ ਵਿੱਚ ਖੰਨਾ ਦੇ ਅਮਲੋਹ ਰੋਡ ਚੌਕ ਦਾ ਨਾਮ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਮ ਉੱਪਰ ਰੱਖਣ ਸਬੰਧੀ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਦਾ ਧੰਨਵਾਦ ਕੀਤਾ ਗਿਆ । ਸਾਰੇ ਮੈਂਬਰਾਂ ਨੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਇਹ ਗੱਲ ਆਖੀ ਕਿ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸਮੂਹ ਮੈਂਬਰ ਕਾਫੀ ਲੰਮੇ ਸਮੇਂ ਤੋਂ ਇਸ ਸੰਬੰਧੀ ਮੰਗ ਕਰ ਰਹੇ ਸਨ ਕਿ ਖੰਨਾ ਦੇ ਕਿਸੇ ਵੀ ਨਾਮੀ ਚੌਕ ਦਾ ਨਾਮ ਡਾ. ਅੰਬੇਡਕਰ ਸਾਹਿਬ ਦੇ ਨਾਮ ਉਪਰ ਰੱਖਿਆ ਜਾਵੇ । ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਾਪਤੀ ਲਈ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸ. ਕਮਲਜੀਤ ਸਿੰਘ ਲੱਧੜ ਜੀ ਦਾ ਵਿਸੇਸ ਸਨਮਾਨ ਅਤੇ ਧੰਨਵਾਦ ਕੀਤਾ ਜਾਵੇਗਾ । ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ , ਪਿ੍ਰੰਸੀਪਲ ਤਾਰਾ ਸਿੰਘ , ਪ੍ਰੇਮ ਸਿੰਘ ਬੰਗੜ , ਮੇਜਰ ਸਿੰਘ ਮਹਿਮੀ , ਪਾਲ ਸਿੰਘ ਕੈੜੇ , ਟੇਕ ਚੰਦ , ਈਸ਼ਰ ਸਿੰਘ , ਕੈਪਟਨ ਸ਼ਿਵ ਸਿੰਘ ਆਦਿ ਮੈਂਬਰ ਹਾਜ਼ਰ ਸਨ ।