ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ ਗੁਰੂ ਨਾਨਕ ਕਾਲਿਜ ਆਫ ਐਜੂਕੇਸ਼ਨ ਨੇ ਦੌਰਾ ਕੀਤਾ

Share and Enjoy !

Shares

ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਨਖੇਲਾਂ ਅਤੇ ਟ੍ਰੇਨਿੰਗ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਗੁਰੂ ਨਾਨਕ ਕਾਲੇਜ ਆਫ ਐਜੂਕੇਸ਼ਨ ਡੱਲੇਵਾਲ ਦੇ 100 ਵਿਦਿਆਰਥੀਆਂ ਨੇ ਪ੍ਰਿੰਸੀਪਲ ਨੀਲਮ ਰਾਜੂ ਦੇ ਦਿਸ਼ਾ ਨਿਰਦੇਸ਼ ਨਾਲ ਦੌਰਾ ਕੀਤਾ। ਬੀ.ਐਡ. ਦੇ ਵਿਦਿਆਰਥੀਆਂ ਦੇ ਸਿਲੇਬਸ ਅਤੇ ਕੋਰਸ ਦਾ ਇਹ ਇਕ ਭਾਗ ਹੈ। ਸਪੈਸ਼ਲ ਬੱਚਿਆਂ ਦੇ ਨਾਲ ਬੀ.ਐਡ. ਦੇ ਵਿਦਿਆਰਥੀ ਰੁਬਰੂ ਹੋਏ। ਸਕੂਲ ਦੇ ਸਲਾਹਕਾਰ ਪਰਮਜੀਤ ਸਿੰਘ ਸਚਦੇਵਾ ਨੇ ਬੀ.ਐਡ. ਵਿਦਿਆਰਥੀਆਂ ਅਤੇ ਸਟਾਫ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ: ਬਰਿੰਦਰ ਕੁਮਾਰ ਕੋਰਸ ਕੋਆਰਡੀਨੇਟਰ ਨੇ ਡਿਪਲੋਮਾ ਇਨ ਸਪੈਸ਼ਲ ਐਜੁਕੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਕਿ 10+2 ਦੇ ਬਾਅਦ ਇਹ ਡਿਪਲੋਮਾ ਇਨ ਸਪੈਸ਼ਲ ਐਜੁਕੇਸ਼ਨ ਵਿੱਚ ਦਾਖਿਲਾ ਲੈ ਸਕਦੇ ਹਨ ਅਤੇ ਇਹ ਈ.ਟੀ.ਟੀ.-ਜੇ.ਬੀ.ਟੀ. ਦੇ ਬਰਾਬਰ ਹੈ। ਉਨਾਂ ਕਿਹਾ ਕਿ ਸਪੈਸ਼ਲ ਸਕੂਲ, ਐਨ.ਜੀ.ਓਜ਼, ਸੀ.ਬੀ.ਐਸ.ਈ. ਸਕੂਲਾਂ ਅਤੇ ਸਰਕਾਰੀ ਸਕੂਲਾਂ ਵਿੱਚ ਸਾਡੀ ਡਿਪਲੋਮਾ ਵਿਦਿਆਰਥੀ ਕੰਮ ਕਰਦੇ ਹਨ। ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨਾਲ ਨਰਮੀ ਨਾਲ ਪੇਸ਼ ਆਉਂਣਾ ਪੈਂਦਾ ਹੈ।ਸਪੈਸ਼ਲ ਐਜੂਕੇਟਰਸ ਵਲੋਂ ਇਨਾਂ ਨੂੰ ਰੋਜ਼ਮਰਾ, ਸਮਾਜਿਕ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਿਜ਼ਿਓਥੈਰੇਪੀ, ਸਪੀਚ ਥੈਰੇਪੀ, ਵੋਕੇਸ਼ਨਲ ਟ੍ਰੇਨਿੰਗ ਆਦਿ ਦੀ ਸਹੂਲਤ ਵੀ ਮੌਜੂਦ ਹੈ। ਇਨਾਂ ਬੱਚਿਆਂ ਦੀ ਪਲੇਸਮੈਂ ਕੀਤੀ ਜਾਂਦੀ ਹੈ ਅਤੇ ਲੜਕਿਆਂ ਦੇ ਹੋਸਟਲ ਦਾ ਪ੍ਰਬੰਧ ਹੈ।  ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਤਰਨਜੀਤ ਸਿੰਘ ਸੀ.ਏ. ਨੇ ਆਏ ਹੋਏ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਬੀ.ਐਡ ਵਿਦਿਆਰਥੀਆਂ ਨੇ ਸਪੈਸ਼ਲ ਬੱਚਿਆਂ ਦੇ ਦੌਰੇ ਤੋਂ ਬਾਅ ਆਪਣੇ ਤਜੁਰਬੇ ਸ਼ੇਅਰ ਕੀਤੇ। ਇਸ ਮੌਕੇ ਤੇ ਪ੍ਰੋ:ਪ੍ਰਿਆ ਠਾਕੁਰ, ਪ੍ਰੋ: ਜਸਵੀਰ ਕੌਰ, ਪੋ੍ਰ: ਨਿਤੀ, ਪ੍ਰੋ:ਅਰੁਣ ਕੁਮਾਰ ਡੱਲੇਵਾਲ ਕਾਲੇਜ ਤੋਂ ਮੌਜੂਦ ਸਨ। ਸਕੱਤਰ ਸ.ਹਰਬੰਸ ਸਿੰਘ, ਰਾਮ ਆਸਰਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.