(ਜੀ ਖਾਲਸਾ/ਗਿੱਲ) ਖਡੂਰ ਸਾਹਿਬ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਪ੍ਰਧਾਨ ਹਰਬਿੰਦਰਜੀਤ ਸਿੰਘ, ਇਕਬਾਲ ਸਿੰਘ ਵੜਿੰਗ, ਹਰਭਿੰਦਰ ਸਿੰਘ ਮਾਲਚੱਕ ਦੀ ਅਗਵਾਈ ‘ਚ ਦਾਣਾ ਮੰਡੀ ਖਡੂਰ ਸਾਹਿਬ ਦਾ ਦੌਰਾ ਕੀਤਾ ਗਿਆ। ਤੇ ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਨੂੰ ਦੇਖੀਆਂ ਤੇ ਇੰਨਾਂ ਸਾਰੀਆਂ ਮੁਸ਼ਕਲਾਂ ਤੋਂ ਸੈਕਟਰੀ ਮਾਰਕੀਟ ਦਫ਼ਤਰ ਹਰਬਿੰਦਰ ਸਿੰਘ ਨੂੰ ਜਾਣੂ ਕਰਵਾਇਆ ਸੈਕਟਰੀ ਸਾਬ ਨੇ ਵਿਸ਼ਵਾਸ ਦਿਵਾਇਆ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬਲਜੀਤ ਸਿੰਘ ਘਸੀਟਪੁਰ, ਭੁਪਿੰਦਰ ਸਿੰਘ ਖਡੂਰ ਸਾਹਿਬ, ਮੇਜ਼ਰ ਸਿੰਘ ਮਨਜੀਤ ਸਿੰਘ, ਦਲਬੀਰ ਸਿੰਘ ਵੜਿੰਗ ਆਦਿ ਆਗੂ ਹਾਜ਼ਰ ਸਨ।