ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਦੀ ਸੜਕ ਹਾਦਸੇ ’ਚ ਮੌਤ, ਪਤਨੀ ਸਮੇਤ ਚਾਰ ਜਖਮੀ

Share and Enjoy !

Shares

ਸ੍ਰੀ ਮੁਕਤਸਰ ਸਾਹਿਬ : ਸੋਮਵਾਰ ਰਾਤ ਕੋਟਕਪੂਰਾ ਰੋਡ ‘ਤੇ ਪਿੰਡ ਵੜਿੰਗ ਨੇੜੇ ਜੁੜਵਾਂ ਨਹਿਰਾਂ ਕੋਲ ਦੋ ਕਾਰਾਂ ਦੀ ਜਬਰਦਸਤ ਟੱਕਰ ’ਚ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਦੋਵੇਂ ਕਾਰਾਂ ’ਚ ਸਵਾਰ ਚਾਰ ਵਿਅਕਤੀ ਜਖਮੀ ਹੋ ਗਏ। ਮਰਨ ਵਾਲਿਆਂ ‘ਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ 35 ਸਾਲਾ ਪੀਏ ਜਗਸੀਰ ਸਿੰਘ ਅਤੇ ਉਨਾਂ ਦੀ 60 ਸਾਲਾ ਮਾਤਾ ਪਰਮਜੀਤ ਕੌਰ ਸਾਮਲ ਹਨ। ਜਦਕਿ ਜਖਮੀਆਂ ‘ਚ ਮਿ੍ਰਤਕ ਜਗਸੀਰ ਸਿੰਘ ਦੀ 35 ਸਾਲਾ ਪਤਨੀ ਅੰਮਿ੍ਰਤਪਾਲ ਕੌਰ, 8 ਸਾਲਾ ਬੇਟੀ ਅਭਿਜੋਤ ਕੌਰ ਵਾਸੀ ਧਰਮਕੋਟ (ਮੋਗਾ), ਭਗਵੰਤ ਸਿੰਘ ਅਤੇ ਜਗਤਾਰ ਸਿੰਘ ਵਾਸੀ ਸ੍ਰੀਗੰਗਾਨਗਰ ਸਾਮਲ ਹਨ, ਜੋ ਕਿ ਦੂਜੀ ਕਾਰ ‘ਚ ਸਵਾਰ ਸਨ।ਧਰਮਕੋਟ ਦੇ ਰਹਿਣ ਵਾਲੇ ਜਗਸੀਰ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਪਤਨੀ ਅੰਮਿ੍ਰਤਪਾਲ ਕੌਰ ਅਤੇ ਬੇਟੀ ਅਭੀਜੋਤ ਕੌਰ ਦੇ ਨਾਲ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਆਪਣੇ ਰਿਸਤੇਦਾਰੀ ’ਚ ਨਵ ਜੰਮੇ ਬੱਚੇ ਨੂੰ ਸਗਨ ਦੇਣ ਲਈ ਪੁੱਜੇ ਸਨ। ਦੇਰ ਸਾਮ ਉਹ ਆਪਣੀ ਆਈਕਨ ਫੋਰਡ ਕਾਰ ‘ਚ ਧਰਮਕੋਟ ਲਈ ਰਵਾਨਾ ਹੋਏ। ਜਦੋਂ ਉਨਾਂ ਦੀ ਕਾਰ ਕੋਟਕਪੂਰਾ ਰੋਡ ’ਤੇ ਸਥਿਤ ਜੌੜੀਆਂ ਨਹਿਰਾਂ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਤੇਜ ਰਫਤਾਰ ਨਾਲ ਆ ਰਹੀ ਜਾਂ ਫਿਰ ਕਾਰ ਨੇ ਉਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਕਾਰਾਂ ’ਚ ਸਵਾਰ ਸਾਰੇ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਸਿਵਲ ਹਸਪਤਾਲ ਅਤੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜਗਸੀਰ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਕੌਰ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਹੋਰ ਤਾਂ ਹੋਰ, ਕਾਰ ਚਾਲਕ ਭਗਵੰਤ ਸਿੰਘ ਨੂੰ ਜਿਲਾ ਸਿਵਲ ਹਸਪਤਾਲ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

About Post Author

Share and Enjoy !

Shares

Leave a Reply

Your email address will not be published.