ਚੇਤਨਾ ਮਾਰਚ ਹੁਸੈਨੀਵਾਲਾ ਤੋਂ ਚੱਲਕੇ ਮਸਤੂਆਣਾ ਸਾਹਿਬ ਵਿਖੇ ਪੁੱਜਾ-ਆਈ.ਡੀ.ਪੀ 

Share and Enjoy !

Shares
ਲੌਂਗੋਵਾਲ,25 ਮਾਰਚ (ਜਗਸੀਰ ਸਿੰਘ) : ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ ਡੀ ਪੀ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਉਨਾਂ ਸੈਂਕਡ਼ੇ ਸਿਰਲੱਥ ਯੋਧਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਹੁਸੈਨੀਵਾਲਾ ਤੋਂ ਚੱਲ ਕੇ ਵੱਖ ਵੱਖ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚੋਂ ਦੀ ਹੁੰਦਾ ਹੋਇਆ ਮਸਤੂਆਣਾ ਸਾਹਿਬ ਵਿਖੇ ਪਹੁੰਚਿਆ। ਇਸ ਤੋਂ ਪਹਿਲਾਂ ਬਹਾਦਰਪੁਰ ਵਿਖੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਚੇਤਨਾ ਮਾਰਚ ਦੇ ਮਕਸਦ ਸਬੰਧੀ ਆਈ ਡੀ ਪੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕਰਨੈਲ ਸਿੰਘ ਜਖੇਪਲ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਦਰਸ਼ਨ ਧਨੇਠਾ, ਤਰਲੋਚਨ ਸਿੰਘ ਸੂਲਰ ਘਰਾਟ, ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਅਤੇ ਦੇਸ਼ ਅੰਦਰ ਬਰਾਬਰੀ, ਇਨਸਾਫ਼ ਅਤੇ ਸੱਤਾ ਵਿੱਚ ਲੋਕਾਂ ਦੀ ਹਿੱਸੇਦਾਰੀ ਵਾਲਾ ਸਮਾਜ ਸਿਰਜਣ ਦੇ ਵਾਸਤੇ 23 ਮਾਰਚ 1931 ਵਾਲੇ ਦਿਨ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿੱਚ ਰਾਜ ਪ੍ਰਬੰਧ ਕਿਸ ਤਰ੍ਹਾਂ ਦਾ ਹੋਵੇ। ਇਸ ਨੂੰ ਲੈਕੇ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪੋ ਆਪਣੇ ਨਜ਼ਰੀਏ ਰਹੇ ਹਨ, ਕਿ ਭਾਰਤ ਦੇ ਲੋਕ ਅਪਣੇ ਫੈਸਲੇ ਆਪ ਕਰਨਗੇ ਅਤੇ ਅਪਣੇ ਸੁਪਨਿਆਂ ਦਾ ਸਮਾਜ ਸਿਰਜਣਗੇ। ਪਰੰਤੂ 75 ਸਾਲ ਦੇ ਰਾਜ ਪ੍ਰਬੰਧ ਸਬੰਧੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਲੋਕਾਂ ਦੇ ਰਾਜ ਦੀ ਸਥਾਪਤੀ ਲਈ ਅੱਜ ਤੋਂ  ਸੁਰੂਆਤ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਪ੍ਰਬੰਧ ਚੰਡੀਗਡ਼ ਦੀ ਵਜਾਏ ਪਿੰਡਾਂ ਵਿੱਚੋਂ ਚੱਲੇਗਾ। ਜੇਕਰ ਰਾਜ ਪ੍ਰਬੰਧ ਪਿੰਡਾਂ ਵਿੱਚੋਂ ਚਲਾਉਣ ਦੀ ਕਲਪਨਾ ਕੀਤੀ ਹੈ ਤਾਂ ਪਿੰਡਾਂ ਅੰਦਰ ਗਰਾਮ ਸਭਾ ਨੂੰ ਸਰਗਰਮ ਕਰਕੇ ਤਾਕਤ ਲੋਕਾਂ ਤੱਕ ਤਬਦੀਲ ਕਰਨ ਲਈ ਵੱਡੇ ਫੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਐਮ ਐਲ ਏ  ਵਿਧਾਨ ਸਭਾ ਅੰਦਰ ਅਪਣੀ ਜਿੰਮੇਵਾਰੀ ਨਿਭਾਉਣ। ਪਿੰਡ ਪੱਧਰ ਦੇ ਫੈਸਲੇ ਗਰਾਮ ਸਭਾ ਰਾਹੀਂ ਲੋਕਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਕਰਨ ਦੀ ਪਿਰਤ ਪਾਕੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਤਾਕਤਵਰ ਬਣਾਇਆ ਜਾਵੇ। ਮਨਰੇਗਾ ਕਾਨੂੰਨ ਨੂੰ ਅਮਲੀ ਰੂਪ ਵਿੱਚ ਕਾਨੂੰਨ ਦੀ ਭਾਵਨਾ ਅਨੁਸਾਰ  ਲਾਗੂ ਕੀਤਾ ਜਾਵੇ। ਕਿਸਾਨ ਸੰਘਰਸ਼ ਦੌਰਾਨ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵਿੱਚੋਂ ਕੱਢਣ ਅਤੇ ਫੈਡਰਲਿਜਮ ਦੀ ਸੰਵਿਧਾਨਕ ਵਿਦਵਤਾ ਤੇ ਪਹਿਰਾ ਦੇਣ ਦੀ ਹਿੰਮਤ ਕਰਨ ਦੀ ਲੋਡ਼ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਤੇ ਉਸਾਰੇ ਪ੍ਰੋਜੈਕਟ ਦਾ ਪ੍ਰਬੰਧ ਅਪਣੇ ਕੰਟਰੋਲ ਹੇਠ ਲੈ ਜਾਣ ਦੇ ਫੈਸਲੇ ਦੇ ਖਿਲਾਫ ਅਵਾਮ ਨੂੰ ਲਾਮਬੰਦ ਕਰਨ ਲਈ ਨਵੀਂ ਬਣੀ ਪੰਜਾਬ ਸਰਕਾਰ ਨੂੰ ਪਹਿਲ ਕਰਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਸਹੀ ਮਾਇਨਿਆਂ ਵਿੱਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲੋਡ਼ ਹੈ। ਇਸ ਕਾਫਲੇ ਨਾਲ ਗੁਰਮੇਲ ਸਿੰਘ ਅੱਕਾਂਵਾਲੀ, ਪ੍ਰੀਤਮ ਸਿੰਘ ਫਾਜ਼ਿਲਕਾ, ਕਿਰਨਜੀਤ ਝੁਨੀਰ,  ਤਾਰਾ ਸਿੰਘ ਫੱਗੂਵਾਲਾ, ਕੁਲਵੰਤ ਸਿੰਘ ਥੂਹੀ, ਰਾਜ ਕੌਰ,  ਰਾਜਿੰਦਰਪਾਲ ਪਾਤਡ਼ਾਂ, ਕੁਲਵਿੰਦਰ ਕੌਰ ਰਾਮਗਡ਼੍ਹ, ਚਰਨਜੀਤ ਕੌਰ, ਕਸ਼ਮੀਰਾ ਸਿੰਘ  ਨੇ ਸਰਗਰਮ ਸ਼ਮੂਲੀਅਤ ਕੀਤੀ।
ਕੈਪਸਨ-ਪਿੰਡ ਬਹਾਦਰਪੁਰ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਚੇਤਨਾ ਮਾਰਚ ਦੇ ਆਗੂ।

About Post Author

Share and Enjoy !

Shares

Leave a Reply

Your email address will not be published.