ਘਰ-ਘਰ ਹਰਿਆਵਲ ਲਹਿਰ ਤਹਿਤ ਕੀਤੀ 500 ਬੂਟੇ ਲਗਾਉਣ ਦੀ ਸ਼ੁਰੂਆਤ

Share and Enjoy !

Shares

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਘਰ-ਘਰ ਹਰਿਆਵਲ ਲਹਿਰ ਦੇ ਤਹਿਤ ਵੀਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰੰਘਰ ਦੇ ਵਾਟਰ ਵਰਕਸ ਵਾਲੀ ਜਗਾ ’ਤੇ 500 ਬੂਟਿਆਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਜਸਪ੍ਰੀਤ ਕੌਰ, ਗੁਰਸੇਵਕ ਸਿੰਘ, ਨਛੱਤਰ ਸਿੰਘ ਮੈਂਬਰ ਪੰਚਾਇਤ, ਵਿਰਸਾ ਸਿੰਘ, ਮਨਰੇਗਾ ਪ੍ਰਧਾਨ ਮੰਦਰ ਸਿੰਘ ਤੇ ਮਨਰੇਗਾ ਵਰਕਰ ਮੌਜੂਦ ਸਨ। ਜੀਓਜੀ ਸੂਬੇਦਾਰ ਜਸਵਿੰਦਰ ਸਿੰਘ ਦੇ ਯੋਗ ਉਪਰਾਲੇ ਸਦਕਾ ਬਹੁਤ ਸ਼ਲਾਘਾਯੋਗ ਕੰਮ ਕੀਤਾ ਗਿਆ। ਇਸ ਮੌਕੇ ਜੀਓਜੀ ਮੁੱਖ ਦਫਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੁਪਰਵਾਈਜ਼ਰ ਕੈਪਟਨ ਬਲਵਿੰਦਰ ਸਿੰਘ, ਸੁਪਰਵਾਈਜ਼ਰ ਬਲਜਿੰਦਰ ਸਿੰਘ, ਸੁਪਰਵਾਈਜ਼ਰ ਲਾਭ ਸਿੰਘ ਨੇ ਹਾਜ਼ਰੀ ਲਗਵਾਈ। ਗੱਲਬਾਤ ਦੌਰਾਨ ਕੈਪਟਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਾਰਿਸ਼ਾਂ ਸ਼ੁਰੂ ਹੋ ਗਈਆਂ ਹਨ ਹੁਣ ਬੂਟਿਆਂ ਨੂੰ ਚੱਲਣ ’ਚ ਮੁਸ਼ਕਿਲ ਨਹੀਂ ਆਵੇਗੀ। ਉਨਾਂ ਕਿਹਾ ਕਿ ਜੀਓਜੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਮੌਕੇ ਜੀਓਜੀ ਰਾਜ ਕੁਮਾਰ ਡੋਡਾਂਵਾਲੀ ਤੇ ਜੀਓਜੀ ਲਛਮਣ ਸਿੰਘ ਚੌਂਤਰਾ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.