
ਹਠੂਰ, 1 ਮਾਰਚ (ਕੌਸ਼ਲ ਮੱਲਾ) : ਸਿਹਤ ਵਿਭਾਗ ਦੀਆ ਸਖਤ ਹਦਾਇਤਾ ਅਨੁਸਾਰ ਪੋਲਿਓ ਦੀ ਬਿਮਾਰੀ ਨੂੰ ਜੜ ਤੋ ਖਤਮ ਕਰਨ ਲਈ ਅੱਜ ਡਾਕਟਰ ਵਰੁਣ ਸਾਗਰ ਐਸ.ਐਮ.ਓ ਹਠੂਰ ਦੇ ਦਿਸਾ ਨਿਰਦੇਸਾ ਹੇਠ ਹਠੂਰ ਇਲਾਕੇ ਵਿਚ ਪੈਦੇ 54 ਪਿੰਡਾ ਦੇ ਜੀਰੋ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਵੱਖ-ਵੱਖ ਟੀਮਾ ਨੇ ਘਰ-ਘਰ ਜਾ ਕੇ ਪਲਸ ਪੋਲਿਓ ਬੂੰਦਾ ਪਿਆਈਆ।ਇਸ ਮੌਕੇ ਗੱਲਬਾਤ ਕਰਦਿਆ ਆਗਣਵਾੜੀ ਵਰਕਰ ਅੰਮਿ੍ਰਤਪਾਲ ਸਰਮਾਂ ਨੇ ਦੱਸਿਆ ਕਿ 27 ਫਰਵਰੀ ਨੂੰ ਬੂਥਾ ਤੇ ਪੋਲਿਓ ਬੂੰਦਾ ਪਲਾਈਆ ਗਈਆ ਸਨ ਜੋ ਬੱਚੇ ਉਸ ਦਿਨ ਬੂੰਦਾ ਪੀਣ ਤੋ ਬਾਝੇ ਰਹਿ ਗਏ ਸਨ ਉਨਾ ਬੱਚਿਆ ਨੂੰ ਅੱਜ ਘਰ-ਘਰ ਜਾ ਕੇ ਬੂੰਦਾ ਪਿਆਈਆ ਗਈਆ ਹਨ।ਇਸ ਮੌਕੇ ਉਨਾ ਨਾਲ ਪਰਮਜੀਤ ਕੌਰ,ਬਲਜੀਤ ਕੌਰ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।