ਗੁਜਰਾਤ ਵਿੱਚ ਉੱਠੀ ਆਮ ਆਦਮੀ ਪਾਰਟੀ ਦੀ ਲਹਿਰ ਭਾਜਪਾ ਦੇ ਲੰਮੇ ਰਾਜ ਦਾ ਖਾਤਮਾ ਕਰੇਗੀ : ਜੱਸੀ ਸੋਹੀਆਂ ਵਾਲਾ

Share and Enjoy !

Shares

– ਉਮੀਦਵਾਰ ਭਾਸਕਰ ਭਾਈ ਪਟੇਲ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

(ਦਲਜੀਤ ਸਿੰਘ) ਨਾਭਾ। ਗੁਜਰਾਤ ਸੂਬੇ ਵਿੱਚ ਹੋ ਰਹੀਆ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਸਕਰ ਭਾਈ ਪਟੇਲ ਦੇ ਹੱਕ ਵਿੱਚ ਪਿਛਲੇਂ ਕਈ ਦਿਨਾਂ ਤੋਂ ਪ੍ਰਚਾਰ ਕਰ ਰਹੇ ਪੰਜਾਬ ਦੇ ਨੌਜਵਾਨ ਆਗੂ ਤੇ ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮਾਨਸਾ ਹਲਕੇ ਦੇ ਕਈ ਪਿੰਡਾਂ ਵਿੱਚ ਹੋਈਆ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚੋਂ ਭਿ੍ਰਸਟਾਚਾਰ ਖਿਲਾਫ ਉੱਠੀ ਕ੍ਰਾਂਤੀ ਹੁਣ ਗੁਜਰਾਤ ਵਿੱਚ ਸੱਤਾ ਦਾ ਪਰਿਵਰਤਨ ਕਰੇਗੀ।  ਉਨਾਂ ਕਿਹਾ ਕਿ ਗੁਜਰਾਤ ਦੇ ਲੋਕ ਲੰਮੇ ਸਮੇਂ ਤੋਂ ਗੁਜਰਾਤ ਵਿੱਚ ਚੱਲ ਰਹੇ ਭਾਜਪਾ ਦੇ ਤਾਨਾਸ਼ਾਹੀ ਰਾਜ ਦਾ ਖਾਤਮਾ ਕਰਕੇ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਇਮਾਨਦਾਰ ਸਰਕਾਰ ਬਣਾਉਣ ਲਈ ਉਤਾਵਲੇ ਹਨ। ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਇਨਾਂ ਚੋਣਾਂ ਵਿੱਚ ਮਾਨਸਾ ਹਲਕੇ ਤੋਂ ਆਪ ਦੇ ਉਮੀਦਵਾਰ ਭਾਸਕਰ ਭਾਈ ਪਟੇਲ ਭਾਰੀ ਬਹੁਮਤ ਨਾਲ ਰਿਕਾਰਡਤੋੜ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਸੀਨੀਅਰ ਆਗੂ ਪ੍ਰਵੀਨ ਛਾਬੜਾ ਰਾਜਪੁਰਾ ਨੇ ਵੀ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।

About Post Author

Share and Enjoy !

Shares

Leave a Reply

Your email address will not be published.