
(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ।
ਇੰਗਲੈਂਡ ’ਚ ਵਸਦੇ ਪ੍ਰਸਿੱਧ ਲੋਕ ਗਾਇਕ ਪੰਮਾ ਲਸਾੜੀਆ ਨੂੰ ਉਸ ਸਮੇਂ ਅਸਿਹ ਸਦਮਾ ਲੱਗਾ ਕਿ ਜਿਸ ਵਕਤ ਉਸ ਦੀ ਸਤਿਕਾਰਯੋਗ ਮਾਤਾ ਗੁਰਚਰਨ ਕੋਰ ਪਾਬਲਾ ਜੋ ਆਪਣੇ ਹੱਸਦੇ ਵੱਸਦੇ ਹੋਏ ਪ੍ਰੁਵਿਾਰ ਨੂੰ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਅਤੇ ਉਨਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਸੀ ਤੇ ਮਾਤਾ ਗੁਰਚਰਨ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਇਟਲੀ ਸ਼ਹਿਰ ਕਰੋਜੀਓ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਾਏ ਗਏ ਜਿਸ ਵਿੱਚ ਸਿੰਘ ਸਾਹਿਬ ਵਲੋਂ ਅਰਦਾਸ ਬੇਨਤੀ ਕੀਤੀ ਗਈ ਤੇ ਸ਼ਰਧਾਜਲੀ ਸਮਾਗਮ ਹੋਇਆ ਜਿਸ ਵਿੱਚ ਸਮੁੱਚਾ ਪਰਿਵਾਰ ਤੇ ਰਿਸਤੇਸਾਰ ਤੇ ਸਾਕ ਸਬੰਧੀ ਹਾਜਰ ਹੋਏ ਜਿਨਾਂ ਮਾਤਾ ਮਾਤ ਗੁਰਚਰਨ ਕੋਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਨਾਂ ਨਾਲ ਇਸ ਦੁੱਖ ਦੀ ਘੜੀ ’ਚ ਗਾਇਕ, ਗੀਤਕਾਰ, ਸੱਭਿਆਂਚਾਰਕ, ਸਮਾਜਿਕ, ਧਾਰਮਿਕ, ਰਾਜਨੀਤਿਕ ਸ਼ਖਸ਼ੀਅਤਾਂ ਜਿਨਾਂ ’ਚ ਦਵਿੰਦਰ ਸਿੰਘ ਚੇਅਰਮੈਨ, ਸਰਪੰਚ ਰੇਸ਼ਮੋ, ਸੁਖਪਾਲ ਸਿੰਘ ਡਾਹਰੀ ਅੂਡਵੋਕੇਟ, ਹਰਮੇਸ਼ ਲਾਲ ਜਿਲਾ ਪ੍ਰੀਸ਼ਦ ਮੈਂਬਰ, ਪੰਚ ਕੁਲਦੀਪ ਸਿੰਘ ਮਾਣਕ, ਮਾਸਟਰ ਮੰਗਲ ਦਾਸ, ਜਗੀਰ ਸਿੰਘ ਯੂਐਸਏ, ਪਿੰ੍ਰਸੀਪਲ ਸੁਖਵਿੰਦਰ ਲਾਲ, ਪੰਚ ਮੱਖਣ ਸਿੰਘ, ਦਲਜੀਤ ਸਿੰਘ ਆੜਤੀਆ ਪੰਚ, ਰਾਮ ਲੁਭਾਇਆ ਤੋਂ ਇਲਾਵਾ ਪਿੰਡ ਲਸਾੜਾ ਤੋਂ ਸਮੁੰਹ ਗ੍ਰਾਮ ਪੰਚਾਇਤ, ਸਟੂਡੈਂਟ ਵੈਲਫੇਅਰ ਅਤੇ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ ਸਹਿਬਾਨ ਤੇ ਪਿੰਡ ਵਾਸੀਆਂ ਨੇ ਗਾਇਕ ਪੰਮਾ ਲਸਾੜੀਆ ਨਾਲ ਪ੍ਰਗਟਾਵਾ ਕੀਤਾ।