ਗਲੋਬਲ ਹੈਂਡ ਵਾਸ਼ਿੰਗ ਡੇ ਮਨਾਇਆ

Share and Enjoy !

Shares

– ਹੱਥਾਂ ਨੂੰ ਸਾਫ ਰੱਖਣ ਨਾਲ ਹੁੰਦਾ ਹੈ ਕਈ ਬਿਮਾਰੀਆਂ ਤੋਂ ਬਚਾਅ :- ਡਾ. ਜਤਿੰਦਰ ਪਾਲ ਸਿੰਘ

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।

ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਅਧੀਨ ਵੱਖ-ਵੱਖ ਸਕੂਲਾਂ ਵਿੱਚ ‘ਗਲੋਬਲ ਹੈਂਡ ਵਾਸ਼ ਡੇ’ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮੀਆਂ ਨੇ ਵਿਦਿਆਰਥੀਆਂ ਨੂੰ ਹੱਥ ਧੋਣ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਣੇ ਚਾਹੀਦੇ ਹਨ। ਬੀਈਈ ਮਨਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਹੱਥਾਂ ਨੂੰ ਚੰਗੀ ਤਰਾਂ ਧੋਣ ਦੇ ਤਰੀਕਿਆਂ ਅਤੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਉਤਸ਼ਾਹਿਤ ਕਰਨ ਲਈ, ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਇਆ ਜਾਂਦਾ ਹੈ। ਇਸ ਸਾਲ, ਗਲੋਬਲ ਹੈਂਡ ਵਾਸ਼ਿੰਗ ਡੇ ਦਾ ਥੀਮ ਹੈ “ਯੂਨਾਇਟ ਫਾਰ ਯੂਨੀਵਰਸਲ ਹੈਂਡ ਹਾਈਜ਼ੀਨ“, ਜਿਸ ਤੋਂ ਭਾਵ ਹੈ ਕਿ ਹਥਾਂ ਦੀ ਸਾਫ ਸਫਾਈ ਲਈ ਇੱਕਜੁਟ ਹੋ ਕੇ ਕੰਮ ਕਰਨਾ। ਇਹ ਦਿਨ ਪਹਿਲੀ ਵਾਰ 2008 ਵਿੱਚ ਸਵੀਡਨ ਦੇ ਸਟਾਕਹੋਮ ਵਿੱਚ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਮਹਾਸਭਾ ਨੇ ਬਾਅਦ ਵਿੱਚ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਉਣ ਦੇ ਦਿਨ ਵਜੋਂ ਮਨਾਇਆ। ਵੱਖ-ਵੱਖ ਸਕੂਲਾਂ ਵਿੱਚ ਕਰਵਾਏ ਜਾਗਰੂਕਤਾ ਕੈਂਪ ਦੌਰਾਨ ਸਿਹਤ ਕਰਮੀਆਂ ਨੇ ਕਿਹਾ ਕਿ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ, ਸਵੱਛਤਾ ਭਗਤੀ ਦੇ ਅੱਗੇ ਹੈ, ਯਕੀਨਨ, ਇੱਕ ਸਿਹਤਮੰਦ ਅਤੇ ਸਾਫ ਸੁਥਰਾ ਸਰੀਰ ਸਾਡੇ ਅੰਦਰ ਆਪਣੇ ਆਪ ਨੂੰ ਭਗਤੀ ਪ੍ਰਾਪਤ ਕਰਨ ਦਾ ਤਰੀਕਾ ਹੈ ਅਤੇ ਇਸ ਕੋਸ਼ਿਸ਼ ਦੀ ਸ਼ੁਰੂਆਤ ਸਾਫ਼ ਹੱਥਾਂ ਨਾਲ ਹੁੰਦੀ ਹੈ। ਉਹਨਾਂ ਦੱਸਿਆ ਕਿ ਚੰਗੀ ਤਰਾਂ ਹੱਥ ਨਾ ਧੋਣ ਕਾਰਨ ਵੀ ਬਿਮਾਰੀਆਂ ਫੈਲ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਚੰਗੀ ਤਰਾਂ ਹੱਥ ਧੋ ਕੇ ਖਾਣਾ ਖਾਧਾ ਤੇ ਬਨਾਇਆ ਜਾਵੇ ਤਾਂ 90 ਫੀਸਦੀ ਬਿਮਾਰੀਆਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਤੇ ਭੰਗੇਵਾਲਾ, ਲੁਬਾਣਿਆਂ ਵਾਲੀ, ਗੁਲਾਬੇ ਵਾਲਾ, ਸਰਾਏ ਨਾਗਾ, ਖੱਪਿਆਂ ਵਾਲੀ, ਥਾਂਦੇਵਾਲਾ, ਭਾਗਸਰ, ਹਰੀ ਕੇ ਕਲਾਂ ਆਦਿ ਪਿੰਡਾਂ ਵਿਖੇ ਸਕੂਲਾਂ ਵਿੱਚ ਹੈਂਡ ਵਾਸ਼ਿੰਗ ਡੇ ਮਨਾਇਆ ਗਿਆ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਮੁੱਖੀ, ਸਕੂਲ ਸਟਾਫ, ਸਿਹਤ ਵਿਭਾਗ ਵੱਲੋਂ ਸੀ.ਐਚ.ਓ, ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਆਸ਼ਾ ਵਰਕਰ ਅਤੇ ਸਕੂਲੀ ਬੱਚੇ ਮੌਜੂਦ ਸਨ।

 

About Post Author

Share and Enjoy !

Shares

Leave a Reply

Your email address will not be published.