ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਨੋਲਾ ਗੋਭੀ ਸਰ੍ਹੋਂ ਅਤੇ ਖੇਤੀ ਵਿਭਿੰਨਤਾ ਸਬੰਧੀ ਖੇਤ ਦਿਵਸ ਮਨਾਇਆ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ ) :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਸੈਂਟਰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਲੋਂ ਨੇੜਲੇ ਪਿੰਡ ਚੱਠੇ ਸੇਖਵਾਂ, ਬਲਾਕ ਸੰਗਰੂਰ ਦੇ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਦੇ ਫਾਰਮ ਉੱਤੇ ਕਨੋਲਾ ਗੋਭੀ ਸਰ੍ਹੋਂ, ਖੇਤੀ ਵਿਭਿੰਨਤਾ ਅਤੇ ਪਰਾਲੀ ਦੀ ਸੁਚੱਜੀ ਸਾਂਭ- ਸੰਭਾਲ ਸਬੰਧੀ ਖੇਤ ਦਿਵਸ ਅਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਗੋਭੀ ਸਰੋਂ ਤੋਂ ਵੱਧ ਝਾੜ ਲੈਣ ਦੇ ਨੁਕਤੇ ਸਾਂਝੇ ਕਰਦਿਆਂ ਇਸ ਫਸਲ ਦੀ ਕਟਾਈ, ਸੰਭਾਲ, ਮੰਡੀਕਰਨ ਅਤੇ ਪ੍ਰੋਸੈਸਿੰਗ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਮੱਕੀ, ਮੂੰਗੀ, ਛੋਲੇ, ਸਬਜ਼ੀਆਂ ਅਤੇ ਹਰੇ ਚਾਰੇ ਹੇਠ ਰਕਬਾ ਵਧਾਉਣ ਦੀ ਵਿਉਂਤਬੰਦੀ ਵੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਆਪਣੇ ਹੀ ਖੇਤ ਵਿੱਚੋਂ ਘਰ ਦੀਆਂ ਲੋੜਾਂ ਮੁਤਾਬਿਕ ਸ਼ਬਜੀਆਂ, ਤੇਲ ਬੀਜ, ਦਾਲਾਂ, ਫਲ ਅਤੇ ਗੁੜ-ਸ਼ੱਕਰ ਪੈਦਾ ਕਰਨ ਲਈ ਵੀ ਪ੍ਰੇਰਿਤ  ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕੇ.ਵੀ.ਕੇ, ਖੇੜੀ ਵਲੋਂ ਕਿਸਾਨਾਂ ਲਈ ਲਗਾਈਆਂ ਜਾ ਰਹੀਆਂ ਕਿੱਤਾਮੁੱਖੀ ਸਿਖਲਾਈਆਂ ਅਤੇ ਆਨਲਾਈਨ ਕਿਸਾਨ ਮੇਲਿਆਂ ਵਿੱਚ ਭਾਗ ਲੈਣ ਬਾਰੇ ਵੀ ਦੱਸਿਆ। ਡਾ ਅਸ਼ੋਕ ਕੁਮਾਰ ਨੇ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ, ਛੋਟੇ ਤੱਤਾਂ ਦੀ ਘਾਟ ਅਤੇ ਪੂਰਤੀ ਦੇ ਨਾਲ ਨਾਲ ਮਿੱਟੀ ਪਰਖ ਬਾਰੇ, ਡਾ ਰਵਿੰਦਰ ਕੌਰ ਨੇ ਘਰੇਲੂ ਬਗੀਚੀ, ਸ਼ਬਜੀਆਂ ਦੀ ਕਾਸ਼ਤ ਅਤੇ ਫਲਦਾਰ ਬੂਟਿਆਂ ਬਾਰੇ ਅਤੇ ਡਾ ਸੁਨੀਲ ਕੁਮਾਰ ਨੇ ਖੇਤੀ ਵਿੱਚ ਮਸ਼ੀਨਰੀ ਦਾ ਮਹੱਤਵ ਅਤੇ ਸਮਾਰਟ ਸੀਡਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ. ਅਮਨਦੀਪ ਸਿੰਘ ਨੇ ਗੋਭੀ ਸਰੋਂ ਦੀ ਜੀ ਐਸ ਸੀ 7 ਕਿਸਾਨ ਅਤੇ ਝੋਨੇ ਦੀ ਪੀ ਆਰ 129 ਕਿਸਮ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਅਖੀਰ ਵਿੱਚ ਕਨੋਲਾ ਅਤੇ ਰੇਲੀ ਸਰੋਂ ਖੇਤਾਂ ਦਾ ਨਰੀਖਣ ਅਤੇ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਗਰਮੀ ਰੁੱਤ ਦੀ ਮੂੰਗੀ ਅਤੇ ਮੱਕੀ ਬਾਰੇ ਪੁੱਛੇ ਸੁਆਲਾਂ ਦੇ ਜਵਾਬ ਦਿੱਤੇ ਗਏ । ਇਸ ਮੌਕੇ ਸ ਯਾਦਵਿੰਦਰ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਕਿਸਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.