ਕੇਂਦਰ ਕਰ ਰਿਹਾ ਧੱਕਾ, ਪੰਜਾਬੀ ਇਕ ਮੋਰਚਾ ਹੋਰ ਲਗਾਉਣ ਦੀ ਤਿਆਰੀ ਕਰਨ : ਖਾਲਸਾ, ਚੀਮਾ

Share and Enjoy !

Shares

-ਕਿਸਾਨ ਮੋਰਚੇ ਵਾਂਗ ਕੇਂਦਰ ਸਰਕਾਰ ਦੇ ਖਿਲਾਫ ਪੰਜਾਬੀਆਂ ਨੂੰ 10 ਮਾਰਚ ਤੋਂ ਬਾਅਦ ਇਕ ਮੋਰਚਾ ਹੋਰ ਲਗਾਉਣਾ ਬੇਹੱਦ ਜ਼ੁਰੂਰੀ
ਲੁਧਿਆਣਾ 28 ਫਰਵਰੀ (Check Post) : ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂਆਂ ਵਿਚ ਸ਼ਾਮਿਲ ਜਥੇਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਜਥੇਦਾਰ ਅਰਜਨ ਸਿੰਘ ਚੀਮਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਕੇਂਦਰ ਸਰਕਾਰ ਖਿਲਾਫ ਮੋਰਚਾ ਲਗਾਉਣ ਲਈ ਇਕ ਵਾਰ ਫਿਰ ਤਿਆਰ ਹੋ ਜਾਣ ਕਿਓਂ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ । ਜਥੇਦਾਰ ਖਾਲਸਾ ਅਤੇ ਚੀਮਾ ਅੱਜ ਕੋਟ ਮੰਗਲ ਸਿੰਘ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ । ਖਾਲਸਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਵਿਚ ਬਣੇ ਹੋਏ ਨੰਗਲ ਡੈਮ ਜੋ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੇ ਅਧੀਨ ਆਉਂਦਾ ਹੈ ਵਿਚੋਂ ਪੰਜਾਬੀਆਂ ਦੀ ਨਿਯੁਕਤੀ ਸੰਬੰਧੀ ਕੀਤੇ ਗਏ ਨਵੇਂ ਫਰਮਾਨ ਅਨੁਸਾਰ ਪੰਜਾਬੀਆਂ ਦੀ ਮੈਂਬਰ ਸ਼ਿਪ ਨੂੰ ਖਤਮ ਕਰਨਾ ਕਿਸੇ ਵੀ ਤਰਾਂ ਜਾਇਜ ਨਹੀਂ ਹੈ । ਉਹਨਾਂ ਕਿਹਾ ਕਿ ਕੇਂਦਰ ਹਮੇਸ਼ਾ ਪੰਜਾਬ ਨਾਲ ਬੇਇਨਸਾਫ਼ੀ ਕਰਦਾ ਰਿਹਾ ਹੈ ਅਤੇ ਪਹਿਲਾਂ ਵੀ ਕੇਂਦਰ ਨੇ ਪੰਜਾਬ ਦੇ ਕਿਸਾਨਾਂ ਦੀ ਮੰਗ ਦੇ ਖਿਲਾਫ ਜਾਕੇ 3 ਕਾਲੇ ਖੇਤੀ ਕਨੂੰਨ ਲੈ ਆਉਂਦੇ ਸਨ ਪਰ ਪੰਜਾਬੀਆਂ ਨੇ ਇਹਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਅਤੇ ਕੇਂਦਰ ਖਿਲਾਫ ਲਗਾਤਾਰ ਇਕ ਸਾਲ ਤੋਂ ਵੱਧ ਧਰਨੇ ਪ੍ਰਦਰਸ਼ਨ ਕੀਤੇ ਇਹ ਵੱਖਰੀ ਗੱਲ ਹੈ ਕਿ ਇਸ ਧਰਨੇ ਪ੍ਰਧਰਸ਼ਨ ਦੌਰਾਨ 700 ਤੋਂ ਵੱਧ ਕਿਸਾਨ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਪਰ ਅਖੀਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੇ ਕਾਨੂੰਨ ਨੂੰ ਵਾਪਿਸ ਲੈਣਾ ਪਿਆ। ਜਿਸ ਤੋਂ ਸਾਫ ਜਾਹਿਰ ਹੈ ਕਿ ਕੇਂਦਰ ਸਰਕਾਰ ਪਿਆਰ ਦੀ ਭਾਸ਼ਾ ਨਹੀਂ ਸਮਝਦੀ ਅਤੇ ਇਸ ਨੂੰ ਸਮਝਾਉਣ ਲਈ ਮੈਦਾਨ ਵਿਚ ਨਿੱਤਰਨਾ ਹੀ ਪੈਣਾ ਹੈ ਜਿਸ ਲਈ ਪੰਜਾਬੀ ਪਹਿਲਾਂ ਤੋਂ ਹੀ ਤਿਆਰ ਬਰ ਤਿਆਰ ਹਨ । ਇਸ ਦੌਰਾਨ ਅਰਜੁਨ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰਾਂ ਨਾਲ ਖੇਤੀ ਕਾਨੂੰਨ ਖਿਲਾਫ ਪੰਜਾਬੀ ਇਕ ਮੁੱਠ ਹੋਕੇ ਮੈਦਾਨ ਵਿਚ ਨਿੱਤਰੇ ਸਨ ਇਸ ਹੀ ਤਰਾਂ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰਨ ਲਈ ਨਿੱਤਰਨਾ ਪਵੇਗਾ । ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 10 ਮਾਰਚ ਵੋਟਾਂ ਦੀ ਗਿਣਤੀ ਵਾਲੇ ਦਿਨ ਤਕ ਇੰਤਜਾਰ ਕਰਨ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਹਾਈ ਕਮਾਨ ਨਾਲ ਉਹ ਪੂਰੀ ਗਲਬਾਤ ਕਰਕੇ ਨਵਾਂ ਪ੍ਰੋਗਰਾਮ ਉਲੀਕਣਗੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਅਪਣਾਏ ਰੁੱਖ ਦਾ ਕਰੜਾ ਜਵਾਬ ਦਿੱਤਾ ਜਾ ਸਕੇ ਅਤੇ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਤੇ ਪਹਿਰਾ ਦੇਣ ਵਾਲੀ ਇੱਕੋ ਇੱਕ ਪੰਜਾਬ ਦੀ ਪਾਰਟੀ ਲੋਕ ਇਨਸਾਫ ਪਾਰਟੀ ਪੰਜਾਬ ਦੇ ਹੱਕਾਂ ਲਈ ਕੇਂਦਰ ਨਾਲ ਮੱਥਾ ਲਾ ਸਕੇ । ਉਕਤ ਆਗੂਆਂ ਨੇ ਕਿਹਾ ਬੀ ਬੀ ਐਮ ਬੀ ਬੋਰਡ ਸੰਬੰਧੀ ਕੇਂਦਰ ਵੱਲੋਂ ਕੀਤੀ ਗਈ ਨਾ ਇਨਸਾਫੀ ਲਈ ਜਲਦੀ ਹੀ ਪਾਰਟੀ ਪ੍ਰਧਾਨ ਨਾਲ ਗੱਲ ਕਰਨਗੇ ਅਤੇ ਜਿਸ ਤਰਾਂ ਕਾਲੇ ਕਾਨੂੰਨ ਖਿਲਾਫ ਲੋਕ ਇਨਸਾਫ ਪਾਰਟੀ ਨੇ ਸਭ ਤੋਂ ਪਹਿਲਾਂ ਸਾਈਕਲ ਯਾਤਰਾ ਕੱਢ ਕੇ ਪੰਜਾਬੀਆਂ ਨੂੰ ਹਲੂਣਾਂ ਦਿੱਤਾ ਸੀ ਠੀਕ ਓਸੇ ਤਰਾਂ ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿਚ ਵੀ ਪੰਜਾਬੀਆਂ ਦੇ ਬਣਦੇ ਮਾਨ ਸਨਮਾਨ ਨੂੰ ਬਹਾਲ ਕਰਵਾਇਆ ਜਾਵੇਗਾ ।

About Post Author

Share and Enjoy !

Shares

Leave a Reply

Your email address will not be published.