
(ਬਿਊਰੋ ਚੈਕ ਪੋਸਟ) ਲੁਧਿਆਣਾ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਕਿਰਤੀ ਸਭਾ ਵਲੋਂ ਸਰਕਾਰੀ ਸਕੂਲ ਬਸਤੀ ਜੋਧੇਵਾਲ ਦੇ ਬੱਚਿਆਂ ਨਾਲ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੋਂ ਜਾਣੂੰ ਕਰਵਾਇਆ ਤੇ ਬੱਚਿਆ ਨੂੰ ਕਾਪੀਆਂ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਟਾਫ ਨਾਲ ਮੀਟਿੰਗ ਕਰਕੇ ਸਕੂਲ ਨੂੰ ਪੇਸ ਆਉਂਦੀਆ ਮੁਸਕਿਲਾਂ ਤੇ ਜਰੂਰਤਾਂ ਸਬੰਧੀ ਚਰਚਾ ਕੀਤੀ ਗਈ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨਾਂ ਦਾ ਹੱਲ ਕਰਵਾਉਣ ਲਈ ਭਰੋਸਾ ਦਿੱਤਾ। ਇਸ ਮੌਕੇ ਤੇ ਲੇਖ ਰਾਜ ਸੂਦ, ਮਹੇਸ ਸੂਦ, ਬੰਟੀ ਸੂਦ, ਨਰੇਸ ਕੁਮਾਰ, ਰਮਨ ਸੈਂਪਲਾ, ਵਰਿੰਦਰ ਕੁਮਾਰ, ਸੰਜੀਵ ਸ਼ੀਂਮਾਰ, ਗੁਰਮੀਤ ਰਾਏ, ਹੈਰੀ ਬੰਗਾ, ਦੀਪਕ ਸੈਂਪਲਾ, ਰਵਿੰਦਰ ਮਾਨ, ਤੀਰਥ ਸਮਰਾ, ਗੁਲਸਨ ਪੌਲ, ਲੱਕੀ ਸਾਹੀ, ਹਰਦੀਪ ਪੌਲ, ਹਰਪਾਲ ਬੰਗਾ, ਹੈਰੀ ਸ਼ੀਂਮਾਰ, ਲੱਕੀ ਸੈਂਪਲਾ ਤੇ ਹੋਰ ਪਤਵੰਤੇ ਸੱਜਣ ਮਜੂਦ ਸਨ।