‘‘ਕਲਾਸ ਆਨ ਐਪ’’ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਬਵਾਲੀ ਢਾਬ ਸੂਬੇ ਦਾ ਮੋਹਰੀ ਸਕੂਲ ਬਣਿਆ

Share and Enjoy !

Shares

ਪ੍ਰੇਮ ਗਰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਕਲਾਸ ਆਨ ਆਪ ਸ਼ੁਰੂ ਹੋਣ ਨਾਲ ਇਹ ਸਕੂਲ ਪੰਜਾਬ ਭਰ ਅੰਦਰ ਪਹਿਲੀ ਆਧੁਨਿਕ ਡਿਜੀਟਲ ਸਕੂਲ ਬਣ ਗਿਆ ਹੈ । ਇਹ ਕਮਾਲ ਸਕੂਲ ਦੇ ਪਿ੍ਰੰਸੀਪਲ ਅਤੇੇ ਕਮੇਟੀ ਮੈਂਂਬਰਾਂ ਵੱਲੋਂ ਪਿੰਡ ਦੇ ਹੀ ਇਕ ਹੋਣਹਾਰ ਨੌਜਵਾਨ ਦੀ ਮਦਦ ਨਾਲ ਕੀਤਾ ਗਿਆ ਹੈ ਜੋ ਕਿ ਪੰਜਾਬ ਭਰ ਅੰਦਰ ਨਿੱਜੀ ਅਤੇ ਵਿਸ਼ੇਸ਼ ਕਰਕੇ ਇੰਟਰਨੈਸ਼ਨਲ ਸਕੂਲਾਂ ਲਈ ਇਹ ਐਪ ਦਾ ਪ੍ਰਬੰਧ ਕਰਦੇ ਹਨ । ਸਕੂਲ ਪਿ੍ਰੰਸੀਪਲ ਰਾਜਨ ਗਰੋੋਵਰ ਨੇ ਦੱਸਿਆ ਕਿ ਕਲਾਸ ਆਨ ਦੇ ਐਮ.ਡੀ ਅਤੇ ਪਿੰਡ ਵਾਸੀ ਗੁਰਵਿੰਦਰ ਸਿੰਘ ਵੱਲੋਂ ਸਕੂਲ ਨੂੰ ਇਹ ਐਪ ਬਿਲਕੁਲ ਮੁਫਤ ਗਿਫਟ ਕੀਤੀ ਗਈ ਹੈ ਜੋ ਕਿ ਸਮਾਰਟ ਵੇ ਮੀਡੀਆ ਪ੍ਰਾਈਵੇਟ ਲਿ. ਦੇ ਨਾਮ ਤੇ ਕੰਪਨੀ ਚਲਾ ਰਿਹਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈ । ਇਸ ਐਪ ਨੂੰ ਲਾਂਚ ਕਰਨ ਲਈ ਵੀ ਸਕੂਲ ਵੱਲੋਂ ਖੁਦ ਇੰਜ. ਗੁਰਵਿੰਦਰ ਸਿੰਘ ਨੂੰ ਹੀ ਸੱਦਾ ਦਿੱਤਾ ਗਿਆ ਜਿਸਨੂੰ ਕਬੂਲ ਕਰਦਿਆਂ ਉਹਨਾਂ ਖੁਦ ਸਕੂਲ ਪੁੱਜ ਕੇ ਆਪਣੇ ਕਰ ਕਮਲਾਂ ਨਾਲ ਇਹ ਐਪ ਲਾਂਚ ਕੀਤੀ । ਸਕੂਲ ਪਿ੍ਰੰਸਪੀਲ ਤੇ ਹੋਰ ਸਟਾਫ ਵੱਲੋਂ ਗੁਰਵਿੰਦਰ ਸਿੰਘ ਨੂੰ ਸਨਮਾਨ ਚਿਣ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ । ਗੁਰਵਿੰਦਰ ਸਿੰਘ ਨੇ ਐਪ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਐਪ ਰਾਹੀੰ ਵਿਦਿਆਰਥੀਆਂ ਦੇ ਮਾਪੇ ਘਰ ਬੈਠੇ ਹੀ ਆਪਣੇ ਬੱਚੇ ਦੀ ਸਕੂਲ ਵਿਚ ਹਾਜਰੀ, ਗਤੀਵਿਧੀਆਂ, ਸਿਲੇਬਸ, ਜਮਾਤ ਵਿਚ ਕੰਮ, ਸਕੂਲ ਸਮਾਚਾਰ ਅਤੇ ਉਹਨਾਂ ਦੀ ਪ੍ਰਗਿਤੀ ਰਿਪੋਰਟ ਦੇਖ ਸਕਣਗੇ । ਇਥੇ ਹੀ ਬੱਸ ਨਹੀ ਸੁਰੱਖਿਆ ਦੇ ਲਿਹਾਜ ਨਾਲ ਵੀ ਇਹ ਐਪ ਬਹੁਤ ਅਹਿਮ ਹੈ ਕਿਉਂਕ ਅਗਰ ਸਕੂਲ ਵਿਚ ਉਹਨਾਂ ਦੇ ਬੱਚੇ ਨੂੰ ਕੋਈ ਹੋਰ ਰਿਸ਼ਤੇਦਾਰ ਲੈਣ ਆਉਂਦਾ ਹੈ ਤਾਂ ਉਸਦੀ ਫੋਟੋ ਐਪ ਤੇ ਪਾਉਣੀ ਹੁੰਦੀ ਹੈ ਅਤੇ ਫਿਰ ਮਾਪੇ ਕੋਡ ਰਾਹੀਂ ਉਸ ਵਿਅਕਤੀ ਦੀ ਪਹਿਚਾਣ ਕਰਦੇ ਹਨ ਤੇ ਉਹ ਬੱਚੇ ਨੂੰ ਲਿਜਾ ਸਕਦਾ ਹੈ । ਇਸ ਮੌਕੇ ਬੋਹੜ ਸਿੰਘ ਸਰਪੰਚ, ਮੁਖਤਿਆਰ ਸਿੰਘ ਫੌਜੀ ਐਸ.ਐਮ.ਸੀ ਮੈਂਬਰ, ਨਿਰਮਲ ਸਿੰਘ ਸੈਕਟਰੀ, ਭਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਲਾਲ ਸਿੰਘ ਸੰਧੂ ਮੈਂਬਰ, ਜਸਵੰਤ ਸਿੰਘ ਸਿੱਧੂ, ਅੰਗਰੇਜ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।

 

About Post Author

Share and Enjoy !

Shares

Leave a Reply

Your email address will not be published.