
– ਸਮਾਗਮ ਦੌਰਾਨ ਵੱਖ ਵੱਖ ਕਲਾਕਾਰਾਂ ਨੇ ਲਗਾਈ ਹਾਜ਼ਰੀ
– ਪ੍ਰਬੰਧਕ ਕੇਮਟੀ ਵੱਲੋਂ ਪਤਵੰਤੇ ਸੱਜਣਾਂ ਅਤੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨਿਤ ਕੀਤਾ
(ਰਣਜੀਤ ਕਲਸੀ) ਬਹਿਰਾਮ। ਸਲਾਨਾ ਜੋੜ ਮੇਲੇ ਜਿੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ ਉਥੇ ਸਾਡੇ ਅੰਦਰ ਧਾਰਮਿਕ ਭਾਵਨਾ ਵੀ ਪੈਦਾ ਕਰਦੇ ਹਨ. ਇਨਾਂ ਵਿਚਾਰਾ ਦਾ ਪ੍ਰਗਟਾਵਾ ਕੁਲਜੀਤ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਪਿੰਡ ਤਲਵੰਡੀ ਜੱਟਾਂ ਵਿਖੇ ਕਲਸੀ ਭਾਈਚਾਰੇ ਵਲੋਂ ਵੱਡੇ ਵਡੇਰਿਆਂ ਦੀ ਯਾਦ ਵਿਚ ਮਨਾਏ ਸਲਾਨਾ ਜੋੜ ਮੇਲੇ ਮੌਕੇ ਆਖੇ। ਉਨਾਂ ਕਿਹਾ ਕਿ ਸਾਨੂੰ ਬਜੁਰਗਾਂ ਦੇ ਦੱਸੇ ਦਰਸਨ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ, ਉਪਰੰਤ ਧਾਰਮਿਕ ਸਟੇਜ ਸਜਾਈ ਗਈ ਜਿਸ ਵਿਚ ਨਾਮਵਰ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਹਾਜਰੀਆਂ ਭਰੀਆਂ, ਜਿਨਾਂ ਵਿਚ ਜਸਵੰਤ ਹੀਰਾ ਸੰਧਵਾਂ, ਕਲਸੀ ਬ੍ਰਦਰਜ ਤਲਵੰਡੀ ਜੱਟਾਂ, ਕੌਰ ਸਿਸਟਰਜ ਚੱਕਰਾਮੂੰ, ਸੋਨੀ ਕਾਲੜਾ, ਹਰਦੇਵ ਸਹੋਤਾ, ਬਲਜਿੰਦਰ ਬੌਬੀ ਆਦਿ ਨੇ ਧਾਰਮਿਕ ਗੀਤ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਕਲਸੀ ਨੇ ਜਿਥੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਸਾਰੀ ਸੰਗਤ ਦੀ ਚੜਦੀ ਕਲਾਂ ਲਈ ਬਜੁਰਗਾਂ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਹਰਦੀਪ ਕੁਮਾਰ ਪੰਚ ਨੇ ਨਿਭਾਈ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਕਲਸੀ, ਰਘਵੀਰ ਸਿੰਘ ਬਿੱਲਾ ਪ੍ਰਧਾਨ ਬਲਾਕ ਕਾਂਗਰਸ, ਕੁਲਜੀਤ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸਾਬਕਾ ਸਰਪੰਚ ਸੁਰਜੀਤ ਸਿੰਘ, ਲੈਕਚਰਾਰ ਰਾਮ ਲੁਭਾਇਆ ਕਲਸੀ, ਚੰਦਰਪਾਲ ਭੱਟੀਆ, ਜਗਜੀਤ ਸਿੰਘ ਬਲਾਕੀਪੁਰ, ਬਲਵੀਰ ਕਰਨਾਣਾ, ਕੇਵਲ ਰਾਮ, ਹਰਭਜਨ ਰਾਮ ਸਾਬਕਾ ਸਰਪੰਚ, ਪਰਮਜੀਤ ਪੰਚ, ਧਰਮਪਾਲ ਤਲਵੰਡੀ, ਨਛੱਤਰ ਸਿੰਘ ਬਹਿਰਾਮ ਅਜੀਤ, ਹਰਬੰਸ ਲਾਲ ਸਰਪੰਚ ਖਹਿਰਾ, ਸੰਤੋਖ ਲਾਲ ਸੋਖੀ, ਨੰਬਰਦਾਰ ਸੈਂਕਰਦਾਸ, ਏ.ਐਸ.ਆਈ ਸੁਰਜੀਤ ਸਿੰਘ, ਬਰਜਿੰਦਰ ਕਲਸੀ, ਸੰਦੇਸ ਕਲਸੀ, ਮਦਨ ਲਾਲ, ਜਸਵਿੰਦਰ ਪਾਲ, ਸਨੀ ਕਲਸੀ, ਗੁਰਪ੍ਰੀਤ ਕਲਸੀ, ਦੀਪਕ ਕੁਮਾਰ, ਕੁਲਵਿੰਦਰ ਜੀਤ, ਰਣਜੀਤ ਕੁਮਾਰ, ਪਵਨ ਕੁਮਾਰ, ਗੁਰਮੀਤ ਰਾਮ, ਸੌਰਵ ਕਲਸੀ ਆਦਿ ਹਾਜਰ ਸਨ। ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪਤਵੰਤੇ ਸੱਜਣਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।