ਕਰੋਨਾ ਕਾਲ ਦੌਰਾਨ ਨਿਸ਼ਕਾਮ ਸੇਵਾ ਕਰਨੇ ਵਾਲੀ ਸ਼ਖਸੀਅਤਾਂ ਦਾ ਕੀਤਾ ਸਨਮਾਨ

Share and Enjoy !

Shares

ਹੁਸ਼ਿਆਰਪੁਰ  (ਤਰਸੇਮ ਦੀਵਾਨਾ )- ਬਾਬਾ ਸੋਨੀ ਸੇਵਾ ਆਸ਼ਰਮ ਅਤੇ ਚਾਲੀ ਮੁਕਤੇ ਵੈਲਫਅਰ ਸੋਸਾਇਟੀ ( ਰਜਿ ) ਵਲੋਂ ਐਤਵਾਰ ਸਥਾਨਕ ਸਿਵਲ ਹਸਪਤਾਲ  ਨਜਦੀਕ ਬਾਬਾ ਸੋਨੀ ਸੇਵਾ ਆਸ਼ਰਮ ਵਿੱਖੇ ਕਰੋਨਾ ਕਾਲ ਦੌਰਾਨ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਹੋਰ ਸ਼ਖਸੀਅਤਾਂ ਵੱਲੋ ਨਿਜੀ ਤੋਰ ਤੇ ਨਿਭਾਈ ਗਈ ਸੇਵਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਮਾਣ ਸਨਮਾਨ ਸਬੰਧੀ ਇੱਕ ਸਾਦੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਚੱਕ ਬੀੜ ਸਰਕਾਰ ਦੀਆਂ ਬੱਚਿਆਂ ਵੱਲੋ ਸ਼ਬਦ ਗਾਇਨ ਕਰ ਕੇ ਕੀਤੀ ਗਈ। ਇਸ ਦੇ ਉਪਰੰਤ ਬਾਬਾ ਸੋਨੀ ਸੇਵਾ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਸੋਨੀ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ। ਸਮਾਰੋਹ ਦੋਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਰੋਨਾ ਕਾਲ ਦੋਰਾਨ ਵੱਖ-ਵੱਖ ਸੰਸਥਾਵਾਂ ਅਤੇ ਹੋਰ ਸ਼ਖਸੀਅਤਾਂ ਵੱਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨਾਲ ਹੀ ਬਾਬਾ ਸੋਨੀ ਅਤੇ ਸੰਸਥਾ ਦੇ ਪ੍ਰਧਾਨ ਅਤੇ ਐਚ ਐਸ ਕਪੂਰ ਵੱਲੋਂ ਇਹ ਸਨਮਾਨ ਸਮਾਰੋਹ ਕਰਨ ਤੇ ਵਧਾਈ ਦੇ ਪਾਤਰ ਵੀ ਦੱਸਿਆ ਇਸ ਸਨਮਾਨ ਸਮਾਰੋਹ ਵਿੱਚ ਹੋਰਨਾ ਤੋਂ ਇਲਾਵਾ ਬਾਬਾ ਬਲਵਿੰਦਰ ਸਿੰਘ ਜੀ ਚਾਹਲ ਮੁੱਖ ਸੇਵਾਦਾਰ ਭਾਈ ਘਨੱਇਆ ਜੀ ਬਿਰਧ ਘਰ ਸ੍ਰੀ ਅਮਿ੍ਰਤਸਰ ਸਾਹਿਬ, ਕੈਪਟਨ ਧਰਮ ਸਿੰਘ ਮੁੱਖ ਸੇਵਾਦਾਰ ਗੁਰੂਦਆਰਾ ਸਾਹਿਬਜਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਫਰੀਦਕੋਟ, ਗੁਰਦਿੱਤ ਸਿੰਘ ਐਮਐਲਏ ਫਰੀਦਕੋਟ ਗੁਰਚਰਨ ਸਿੰਘ ਸੰਧੂ ਡੀਟੀੳ, ਮੈਜਰ ਚੰਦ ਸੁਪਰਡੈਟ, ਸੰਜੀਵ ਜਿੰਦਲ, ਨਵਦੀਪ ਸੁਖੀ, ਗੁਰਪਾਲ ਸਿੰਘ ਪਾਲੀ, ਅਨੁਰਾਗ ਸ਼ਰਮਾ, ਸੰਜੀਵ ਗੁਪਤਾ, ਗੁਰਜੋਤ ਸਿੰਘ, ਰੋਹਿਤ ਕੁਮਾਰ, ਵਿਜੈ ਲੁਥਰਾ, ਪ੍ਰੋ. ਨਿਤਨੇਮ ਸਿੰਘ, ਚਰਨਜੀਤ ਸਿੰਘ ਸੰਨੀ ਬਾਵਾ, ਅਮਿ੍ਰਤਪਾਲ ਸਿੰਘ, ਨਰਿੰਦਰ ਸੰਧੂ ਪੰਮਾ, ਗੁਰਪ੍ਰੀਤ ਸਿੰਘ ਸੰਧੂ, ਧਰਮਜੀਤ ਸਿੰਘ ਬੋਨੀ ਬੇਦੀ, ਬਰਜੇਸ਼ ਗੁਪਤਾ, ਹਰਜਿੰਦਰ ਸਿੰਘ ਮੱਕੜ, ਗੋਰਵ ਛਾਬੜਾ, ਰਾਕੇਸ਼ ਸਿਡਾਨਾ, ਸੋਨੂੰ ਛਾਬੜਾ, ਲਾਡੀ ਸਿਡਾਨਾ, ਨਰੇਸ਼ ਕੁਮਾਰ ਕੋਚਾ ਪ੍ਰਧਾਨ, ਬਿੱਟੂ ਗਗਨੇਜਾ, ਪਵਨ ਖੁਰਾਨਾ, ਤੀਰਥ ਮੋਬਾਇਲ, ਰਾਜ ਕੁਮਾਰ ਮੇਲੂ, ਕਾਸਮ ਅਲੀ, ਗੁਰਜੰਟ ਸਿੰਘ ਜਟਾਣਾ, ਦੀਪਕ ਗਰਗ ਦੇ ਇਲਾਵਾ ਵੱਖ-ਵੱਖ ਸੰਸਥਾਵਾਂ, ਪੱਤਰਕਾਰ ਭਾਈਚਾਰੇ ਅਤੇ ਹੋਰ ਅਨੇਕ ਸ਼ਖਸਿਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਪਰਗਟ ਸਿੰਘ ਜੰਬਰ, ਲਾਲ ਚੰਦ ਰੁਪਾਣਾ ਅਤੇ ਜਸਵੀਰ ਸ਼ਰਮਾ ਦੱਦਾਹੁਰ ਨੇ ਸਾਂਝੇ ਤੋਰ ਤੇ ਬਾਖੁਬੀ ਨਿਭਾਈ।

About Post Author

Share and Enjoy !

Shares

Leave a Reply

Your email address will not be published.