ਕਨੂੰਨ ਵਿਵਸਥਾ ਪੰਜਾਬ ਵਿੱਚ ਚਰਮਰਾਈ,ਪੰਜਾਬ ਵਿੱਚ ਲੱਗੇ ਰਾਸਟਰਪਤੀ ਸਾਸ਼ਨ -ਮੋੰਗਾ

Share and Enjoy !

Shares
ਲੁਧਿਆਣਾ| ਲੋਕ ਸਭਾ ਹਲਕਾ ਲੁਧਿਆਣਾ ਤੋਂ ਸੀਨੀਅਰ ਭਾਜਪਾ ਆਗੂ ਪੰਜਾਬ ਵਿਨੀਤ ਪਾਲ ਸਿੰਘ ਮੋੰਗਾ ਨੇ ਪੰਜਾਬ ਸੂਬੇ ਵਿੱਚ ਵਿਗੜਦੀ ਕਨੂੰਨ ਵਿਵਸਥਾ ਉਪਰ ਚਿੰਤਾ ਪ੍ਗਟ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਕਾਇਮ ਹੈ,ਕਿਸੇ ਵੀ ਗੈੰਗਸਟਰ ਜਾਂ ਗੈਰ ਸਮਾਜਿਕ ਤਤਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ|ਸਰਦਾਰ ਮੋੰਗਾ ਨੇ ਕਿਹਾ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਬਣੀ ਹੈ,ਗੈੰਗਸਟਰਾਂ ਅਤੇ ਗੈਰ ਸਮਾਜਿਕ ਤਤਾਂ ਦੇ ਹੌਸਲੇ ਬੁਲੰਦ ਹਨ ਅਤੇ ਪੰਜਾਬ ਪੁਲਿਸ ਬੇਬਸ ਬਣ ਤਮਾਸ਼ਾ ਦੇਖ ਰਹੀ ਹੈ|ਸਰਦਾਰ ਮੋੰਗਾ ਨੇ ਭਗਵੰਤ ਮਾਨ ਸਰਕਾਰ ਦੁਆਰਾ ਵਿਰੋਧੀ ਧਿਰਾਂ ਦੇ ਆਗੂਆਂ ,ਸਿੰਗਰਾਂ,ਧਾਰਮਿਕ ਅਤੇ ਸਮਾਜਿਕ ਆਗੂਆਂ ਦੀ ਸਕਿਉਰਟੀ ਬਿਣਾ ਜਮੀਨੀ ਲੈਵਲ ਤੇ ਸਰਵੇ ਕੀਤੇ ਕਿ ਉਹਨਾਂ ਦੇ ਜੀਵਨ ਨੂੰ ਕਿਹਨਾ ਖਤਰਾ ਹੈ, ਉਹਨਾਂ 400 ਤੋਂ ਉਪਰ ਵਿਅਕਤੀਆਂ ਦੀ ਜੋ ਸਕਿਉਰਟੀ ਹਟਾਈ ਹੈ ਜਿਸ ਕਾਰਨ ਪੰਜਾਬ ਦੇ ਗਭਰੂ ਮਸ਼ਹੂਰ ਪੰਜਾਬੀ ਗਾਇਕ ਅਤੇ ਯੂਥ ਕਾੰਗਰਸੀ ਆਗੂ ਮਾਨਸਾ ਤੋਂ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦਾ ਗੈੰਗਸਟਰਾਂ ਦੁਆਰਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਦੇ ਸੰਧਰਭ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀ ਲੈੰਦੇ ਹੋਏ ਕਿਹਾ ਕਿ ਆਮ ਆਾਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕੇਜਰੀਵਾਲ ਅਤੇ ਰਾਖਵ ਚੱਢਾ ਦੀ ਕਟਪੁਤਲੀ ਬਣ ਕੰਮ ਕਰ ਰਹੀ ਹੈ ਅਤੇ ਪੰਜਾਬ ਵਿੱਚ ਹੁਣ ਤੱਕ 40 ਤੋਂ ਉਪਰ ਖਿਡਾਰੀਆਂ,ਆਮ ਲੋਕਾਂ ਅਤੇ ਸੀਨੀਅਰ ਸੀਟੀਜਨਸ ਦੇ ਕਤਲ ਹੋ ਚੁਕੇ ਹਨ ਜਦ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ |ਸਰਦਾਰ ਮੋੰਗਾ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਬਿਣਾ ਨਰਿਖਣ ਕੀਤੇ ਕਿਸੇ ਦੀ ਸਕਿਉਰਟੀ ਨਹੀਂ ਹਟਾਈ ਭਾਵੇਂ ਉਹ ਵਿਰੋਧੀ ਧਿਰ ਦੇ ਹੀ ਆਗੂ ਕਿਉ ਨਾ ਹੋਣ,ਨਾਹੀਂ ਕੱਦੇ ਜਿਹਨਾਂ ਦੀ ਸਿਕਯੁਰਟੀ ਸਰਕਾਰ ਦੁਆਰਾ ਹਟਾਈ ਗਈ ਹੁੰਦੀ ਹੈ ਉਹਨਾਂ ਦਾ ਨਾਮ ਕਿਸੇ ਸਰਕਾਰ ਨੇ ਮੀਡੀਆ ਵਿੱਚ ਪਬਲੀਸਾਈਜ ਅਤੇ ਜਨਤਕ ਕੀਤਾ|ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਨੀਤੀਕ ਲਾਹਾ ਲੈਣ ਲਈ ਅਤੇ ਹਰਿਆਣਾ,ਹਿਮਾਚਲ,ਜੰਮੂ ਅਤੇ ਗੁਜਰਾਤ ਦੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਉਹਨਾ ਦੇ ਨਾਮ ਮੀਡੀਆ ਵਿੱਚ ਪਬਲੀਸਾਈਜ ਕੀਤੇ ਜਿੱਦੇ ਕਾਰਨ ਗੈੰਗਸਟਰਾਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਨੂੰ ਘਾਤ ਲੱਗਾ ਕੇ ਜਾਣੋ ਮਾਰ ਤਾ|ਸਰਦਾਰ ਮੋੰਗਾ ਨੇ ਕਿਹਾ ਕਿ ਜੇ ਪੰਜਾਬ ਵਿੱਚ ਵੀ ਆਈ ਪੀ,ਪੁਲਿਸ ਅਫਸਰ,ਰਾਜਨੀਤੀਕ ਆਗੂ ,ਸਿੰਗਰ ਸੇਫ ਨਹੀਂ ਤਾਂ ਆਮ ਜਨਤਾ ਦੀ ਪੰਜਾਬ ਵਿੱਚ ਸੁਰਕਸ਼ਾ ਰੱਬ ਭਰੋਸੇ ਹੈ|ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਹਾ ਕੇ ਜੇ ਪੰਜਾਬ ਵਿੱਚ ਕਿਸੇ ਨੂ ਡਰ ਨਹੀ ਹੈ ਤਾਂ ਪੰਜਾਬ ਸਰਕਾਰ ਨੇ ਕੇਜਰੀਵਾਲ ਨੂੰ 90,ਰਾਘਵ ਚੱਢਾ ਨੂੰ 45,ਮੁਖ ਮੰਤਰੀ ਸਾਬ ਨੂੰ 850,ਭਗਵੰਤ ਮਾਨ ਜੀ ਦੀ ਮਾਂ ਅਤੇ ਭੈਣ ਨੂੰ 20-20 ਪੰਜਾਬ ਪੁਲਿਸ ਮੁਲਾਜਮਾਂ ਦੀ ਸਿਕਯੁਰਟੀ ਕਿਉ ਦਿੱਤੀ ਹੈ,ਆਪ ਪਾਰਟੀ ਦੇ ਸਾਰੇ ਜਿੱਤੇ ਹਾਰੇ ਵਿਧਾਇਕਾਂ ਨੂੰ 3-4 ਪੁਲਿਸ ਕਮਾੰਡੋ ਕਿਉ ਦਿੱਤੇ ਹਨ ,ਜਦਕੇ ਆਪੇਜਿਸ਼ਨ ਵਾਲਿਆਂ ਦੀ ਸਿਕਯੁਰਟੀ ਖੋ ਲਈ ਹੈ|ਸਰਦਾਰ ਮੋੰਗਾ ਨੇ ਪੰਜਾਬ ਦੀ ਵਿਗੜਦੀ ਕਨੂੰਨ ਵਿਵਸਥਾ ਲਈ ਭਗਵੰਤ ਮਾਨ ਸਰਕਾਰ ਨੂੰ ਜਿਮੇਵਾਰ ਠਿਹਰਾਇਆ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਨੈਤਿਕਤਾ ਦੇ ਅਧਾਰ ਤੇ ਮੁੱਖ ਮੰਤਰੀ ਦਾ ਅਹੁਦਾ ਛੱਡਨ ਲਈ ਕਿਹਾ ਅਤੇ ਪੰਜਾਬ ਦੇ ਗਵਰਨਰ ਸੀ੍ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਵਿੱਚ ਰਾਸਟਰਪਤੀ ਜਾਂ ਗਵਰਨਰ ਰਾਜ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਵਾਸੀਆਂ ਦੀ ਜਾਣ ਮਾਲ ਦਾ ਬਚਾਉ ਕੀਤਾ ਜੀ ਸਕੇ|

About Post Author

Share and Enjoy !

Shares

Leave a Reply

Your email address will not be published.