*ਐਸ.ਸੀ ਅਤੇ ਬੀਸੀ ਭਾਈਚਾਰੇ ਨੂੰ ਲੋਲੀਪੌਪ ਦੇਣ ਬਜਾਏ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਹੱਕ ਦੇਵੇ ਮਾਨ ਸਰਕਾਰ:- ਕਾਮਰੇਡ ਇਕੋਲਾਹਾ

Share and Enjoy !

Shares
–  ਪੰਜਾਬ ਅੰਦਰ ਹਜ਼ਾਰਾਂ ਏਕੜ ਜ਼ਮੀਨ ਤੇ ਰਸੂਖ਼ਵਾਨ ਲੋਕਾਂ ਦਾ ਗੈਰ-ਕਾਨੂੰਨੀ ਕਬਜ਼ਾ
ਲੌਂਗੋਵਾਲ (ਜਗਸੀਰ ਸਿੰਘ) : ਸੂਬੇ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਿਰਫ਼ ਅੱਕੀ ਪਲਾਹੀਂ ਹੱਥ ਮਾਰਨ ਦੀ ਬਜਾਏ ਐਸ.ਸੀ ਅਤੇ ਬੀਸੀ ਭਾਈਚਾਰੇ ਨੂੰ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਹੱਕ ਦੇਵੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੇਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿੱਚ ਕੀਤਾ। ਓਹਨਾ ਅੱਗੇ ਕਿਹਾ ਕਿ ਐਸ.ਸੀ ਅਤੇ ਬੀਸੀ ਭਾਈਚਾਰੇ ਨੂੰ  ਪੰਜਾਬ ਸਰਕਾਰ ਲੌਲੀਪੌਪ ਦੇਕੇ ਨਾ ਸਾਰੋ ਸਗੋਂ ਉਹਨਾਂ ਨੂੰ ਉਹਨਾਂ ਦੇ ਅਸਲੀ ਹੱਕ  ਉਹਨਾਂ ਨੂੰ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦਾ ਹੱਕ  ਦਿੱਤਾ ਜਾਵੇ ਤਾਂ ਜੋ ਉਹ ਪੰਜਾਬ ਦੇ ਖ਼ਜ਼ਾਨੇ ਤੇ ਬੋਝ ਬਣਨ ਦੀ ਬਜਾਏ  ਮਾਣ ਨਾਲ ਆਪਣਾ ਗੁਜ਼ਰ ਬਸਰ ਕਰ ਸਕਣ ਅਤੇ ਪੰਜਾਬ ਨੂੰ ਖੁਸ਼ਹਾਲ ਅਤੇ ਤੰਦਰੁਸਤ ਪੰਜਾਬ ਬਨਾਉਣ ਵਿੱਚ ਆਪਣਾ ਯੋਗਦਾਨ ਸਕਣ। ਕਾਮਰੇਡ ਇਕੋਲਾਹਾ ਨੇ ਅੱਗੇ ਕਿਹਾ ਕਿ ਪੰਜਾਬ ਇੱਕ ਐਸਾ ਸੂਬਾ ਬਣ ਗਿਆ ਹੈ ਜਿਸਦੀ ਵਸੋਂ ਦੀ ਅੱਧੀ ਤੋਂ ਵੱਧ ਆਬਾਦੀ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੀ ਹੈ। ਇਸ ਵਿੱਚ ਐਸ.ਸੀ ਅਤੇ ਬੀਸੀ ਭਾਈਚਾਰੇ ਤੋਂ ਬਿਨਾਂ ਉੱਚੀਆਂ ਜਾਤੀਆਂ ਦੇ ਲੋਕ ਵੀ ਸ਼ਾਮਲ ਹੋ ਗਏ ਹਨ ਜਦਕਿ ਇਸ ਸੂਬੇ ਦੀ ਹਜ਼ਾਰਾਂ ਏਕੜ ਜ਼ਮੀਨ ਤੇ ਰਸੂਖ਼ਵਾਨ ਲੋਕਾਂ ਦੇ ਗੈਰ-ਕਾਨੂੰਨੀ ਕਬਜ਼ੇ ਅਧੀਨ ਪਈ ਹੈ ਜਿਸ ਨੂੰ ਛੁਡਵਾਂ ਕੇ ਬੇਜਮੀਨੀਆ ਵੰਡ ਦਿੱਤਾ ਜਾਣਾ ਚਾਹੀਦਾ ਹੈ।

About Post Author

Share and Enjoy !

Shares

Leave a Reply

Your email address will not be published.