ਐਨ.ਡੀ.ਪੀ.ਐਸ ਦੇ ਮਕੱਦਮੇ ’ਚ 4 ਸਾਲ ਤੋਂ ਭਗੌੜਾ ਵਿਅਕਤੀ ਕਾਬੂ

Share and Enjoy !

Shares

(ਮਨੀ ਰਸੂਲਪੁਰੀ) ਸਿੱਧਵਾਂਬੇਟ। ਪੁਲਿਸ ਜਿਲ੍ਰਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁੱਖੀ ਐਸ.ਐਸ.ਪੀ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾ ਤੇ ਐਸ.ਪੀ. ਪਿ੍ਰਥੀਪਾਲ ਸਿੰਘ ਅਤੇ ਡੀ.ਐਸ.ਪੀ. ਦਲਜੀਤ ਸਿੰਘ ਵਿਰਕ ਦੀ ਅਗਵਾਈ ’ਚ ਪੁਲਿਸ ਥਾਣਾ ਸਿੱਧਵਾਬੇਟ ਦੇ ਮੁੱਖੀ ਇੰਸਪੈਕਟਰ ਸੁਨੀਲ ਕੁਮਾਰ ਦੀ ਨਿਗਰਾਨੀ ’ਚ ਪੁਲਿਸ ਚੌਕੀ ਭੂੰਦੜੀ ਦੇ ਇੰਚਾਰਜ ਦਲਜੀਤ ਸਿੰਘ ਅਤੇ ਏ.ਐਸ.ਆਈ ਜਸਵੰਤ ਸਿੰਘ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਆਪਣੀ ਪੁਲਿਸ ਪਾਰਟੀ ਸਮੇਤ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਐਨ.ਡੀ.ਪੀ.ਐਸ ਦੇ ਮੁਕੱਦਮੇ ਵਿੱਚ 2019 ਤੋ ਪੀ.ੳ. ਚੱਲ ਰਿਹਾ ਸੀ ਪੁਲਿਸ ਚੌਕੀ ਭੂੰਦੜੀ ਵੱਲੋ ਭਗੌੜੇ ਵਿਅਕਤੀਆ ਨੂੰ ਕਾਬੂ ਕਰ ਲਿਆ, ਜਿਸ ਦੀ ਪਹਿਚਾਣ ਸੋਖਾ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਪਿੰਡ ਫਿਗਲੀ, ਥਾਣਾ ਸਦਰ ਕਪੂਰਥਲਾ ਵਜੋ ਹੋਈ। ਇਸ ਮੋਕੇ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀਆ 2019 ਤੋਂ ਅਦਾਲਤ ਤੋ ਭਗੌੜਾ ਸੀ। ਜੋ ਕੀ ਸੋਖਾ ਸਿੰਘ ਪੁੱਤਰ ਫੁੱਮਣ ਸਿੰਘ ਨੂੰ ਗਿ੍ਰਫਤਾਰ ਕਰਕੇ ਜਗਰਾਉ ਦੀ ਅਦਾਲਤ ਚ ਪੇਸ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.