
ਮਲੋਟ (ਪ੍ਰੇਮ ਗਰਗ) : ਐਂਟੀ ਕਾ੍ਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸਟੇਟ ਪ੍ਰਧਾਨ ਪਿ੍ੰਸ ਬਾਂਸਲ ਮਲੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸਟੇਟ ਸੈਕਟਰੀ ਰੱਖਵਿੰਦਰ ਕੌਰ ਦੀ ਅਗਵਾਈ ਵਿੱਚ ਡਿਜੀਟਲ ਪ੍ਰਚਾਰ,ਬੈਂਕ ਮਿੱਤਰ ਅਤੇ ਲੀਡਰਸ਼ਿਪ ਜਾਗਰੂਕਤਾ ਪ੍ਰੋਗਰਾਮ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੀ ਮਲੋਟ ਬਲਾਕ ਸਮੁੱਚੀ ਟੀਮ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਬੈਂਕਾਂ ਦੇ ਮੁਲਾਜਮ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਬੈਂਕ ਖਾਤਿਆਂ ਬਾਰੇ, ਨੈਟ ਬੈਂਕਿੰਗ ਅਤੇ ਆਨਲਾਈਨ ਹੋਣ ਵਾਲੇ ਬੈਂਕ ਦੇ ਕੰਮਾਂ ਅਤੇ ਬੱਚਿਆਂ ਨੂੰ ਲੀਡਰਸ਼ਿਪ ਟਰੇਨਿੰਗ, ਆਮ ਨਾਗਰਿਕ ਹੋਣ ਦੇ ਨਾਤੇ ਦੂਸਰੀਆ ਦੀ ਮਦਦ ਕਰਨ ਬਾਰੇ ਅਲੱਗ-ਅਲੱਗ ਪਿੰਡਾਂ ਸਹਿਰਾਂ ਦੇ ਕਾਲਜਾਂ ਅਤੇ ਸਕੂਲਾਂ ਵਿਚ ਜਾ ਕੇ ਸੈਮੀਨਾਰ ਅਤੇ ਐਕਟੀਵਿਟੀ ਕਰਵਾ ਕੇ ਜਾਗਰੂਕ ਕੀਤਾ ਗਿਆ। ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
![]()