ਉਜਵਲ ਭਾਰਤ, ਉਜਵਲ ਭਵਿੱਸ਼ਿਆ ਪਾਵਰ ਤਹਿਤ ਕਰਵਾਇਆ ਜਾਵੇਗਾ ਦੋ ਦਿਨਾਂ ਸਮਾਗਮ : ਏ.ਡੀ.ਸੀ

Share and Enjoy !

Shares

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਆਜ਼ਾਦੀ ਦਾ ਅੰਮਿ੍ਰਤ ਉਤਸਵ ਦੀ ਲੜੀ ਤਹਿਤ ਪਾਵਰ ਮੰਤਰਾਲੇ ਭਾਰਤ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਉਜਵਲ ਭਾਰਤ, ਉਜਵਲ ਭਵਿੱਸ਼ਿਆ ਪਾਵਰ ਸਬੰਧੀ ਦੋ ਦਿਨਾਂ ਪ੍ਰੋਗਰਾਮ ਕਰਵਾਉਣ ਲਈ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਰਿਵਿਊ ਮੀਟਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਊਰਜਾ ਦੀ ਸੀਮਿਤ ਵਰਤੋਂ ਅਤੇ ਇਸਦੀ ਬੱਚਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਵਿੱਚ ਦੋ ਦਿਨਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਜ਼ੋ ਲੋਕ ਇਸ ਦਾ ਫਾਇਦਾ ਉਠਾ ਕੇ ਵੱਧ ਤੋਂ ਵੱਧ ਬਿਜਲੀ ਦੀ ਬੱਚਤ ਕਰ ਸਕਣ। ਮੀਟਿੰਗ ਦੌਰਾਨ ਪਾਵਰ ਮੰਤਰਾਲੇ ਭਾਰਤ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਦੋ ਦਿਨਾਂ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਬਚਾਉਣ ਲਈ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਮੁਹੱਇਆ ਕਰਵਾਈ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ 27 ਜੁਲਾਈ 2022 ਨੂੰ ਸਵੇਰੇ 11.30 ਵਜੇ ਜ਼ਿਲਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ ਜਦਕਿ 29 ਜੁਲਾਈ ਨੂੰ ਸਵੇਰੇ 11.30 ਵਜੇ ਮਿਮਿਟ ਮਲੋਟ ਵਿਖੇ ਇਹ ਪ੍ਰੋਗਰਾਮ ਆਯੋਜਿਤ ਹੋਵੇਗਾ।

About Post Author

Share and Enjoy !

Shares

Leave a Reply

Your email address will not be published.