
(ਜਗਸੀਰ ਸਿੰਘ) ਲੌਂਗੋਵਾਲ। ਸਾਊਣ ਮਹੀਨੇ ਦੇ ਪਹਿਲੇ ਹੀ ਮੀਹ ਨੇ ਲੌਂਗੋਵਾਲ ਇਲਾਕੇ ਨੂੰ ਝੀਲ ਵਿੱਚ ਤਬਦੀਲ ਕਰ ਦਿੱਤਾ ਹੈ ।ਕਸਬੇ ਦੇ ਬੱਸ ਅੱਡੇ ਵਾਲਾ ਬਜਾਰ ,ਗੁੁੂੱਗਾ ਮਾੜੀ ਵਾਲੀ ਸੜਕ,ਮਿਊਸਪਲ ਕਮੇਟੀ ਦੇ ਨੇੜੇ ਗਊਸਾਲਾ ਚੌਕ ਆਦਿ ਅਨੇਕਾਂ ਥਾਵਾਂ ਤੇ ਪਾਣੀ ਭਰਨ ਕਾਰਨ ਸਕੂਲੀ ਵਿਦਿਆਰਥੀਆਂ ,ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਗੁੱਗਾ ਮਾੜੀ ਰੋਡ ਤੇ ਮੀਹ ਦੇ ਬੰਦ ਹੋਣ ਤੋਂ 2 ਘੰਟੇ ਬਾਅਦ ਵੀ ਪਾਣੀ ਦਾ ਨਿਕਾਸ ਨਾ ਹੋਇਆ ।ਤਰਕਸੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂਆਂ ਬਲਵੀਰ ਚੰਦ ਲੌਂਗੋਵਾਲ ,ਜੁਝਾਰ ਲੌਂਗੋਵਾਲ ਤੇ ਇਕਾਈ ਮੁਖੀ ਕਮਲਜੀਤ ਵਿੱਕੀ ਨੇ ਪ੍ਸਾਸਨ ਤੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਅਗਾਉੂ ਯੋਗ ਪ੍ਬੰਧ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।