ਇੰਦਰਾ ਕਲੋਨੀ ਵਿੱਚ ਬਾਲ ਰਾਮ ਲੀਲਾ ਮੰਚਨ ਦਾ ਸ਼ਹਿਰੀ ਪ੍ਰਧਾਨ ਕਪਿਲ ਆਨੰਦ ਨੇ ਕੀਤਾ ਉਦਘਾਟਨ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ।
ਮਾਛੀਵਾੜਾ ਸਾਹਿਬ ਦੇ ਇੰਦਰਾਂ ਕਲੌਨੀ ਵਿੱਚ ਪਿਛਲੇ ਦਿਨਾਂ ਤੋਂ ਬਾਲ ਰਾਮਲੀਲਾ ਕਮੇਟੀ ਵਲੋਂ ਰਾਮ ਲੀਲਾ ਮੰਚਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਬੀਤੀ ਰਾਤ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਅਮਿਤ ਭਾਟੀਆ, ਵਿਨੀਤ ਅਗਰਵਾਲ ਨੇ ਰਾਮ ਲੀਲਾ ਦਾ ਉਦਘਾਟਨ ਕੀਤਾ। ਉਹਨਾਂ ਬਾਲ ਰਾਮ ਲੀਲਾ ਦੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਪਣੇ ਵੱਲੋਂ ਆਰਥਿਕ ਮੱਦਦ ਵੀ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਛੋਟੇ-ਛੋਟੇ ਬੱਚੇ ਰਾਮਲੀਲਾ ਮੰਚਨ ਕਰ ਸਾਡੇ ਸਮਾਜ ਨੂੰ ਸੇਧ ਦੇ ਰਹੇ ਹਨ ਅਤੇ ਸੱਚਾਈ ਦੇ ਰਸਤੇ ਤੇ ਚੱਲਣ ਲਈ ਸਭ ਨੂੰ ਪ੍ਰੇਰਿਤ ਕਰ ਰਹੇ ਹਨ। ਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਪੰਮੀ, ਅਮਰਜੀਤ ਸਿੰਘ, ਪ੍ਰਧਾਨ ਸਤਪਾਲ, ਜਗਮੋਹਣ ਸਿੰਘ ਮਹਿਰਾ, ਬਲਵਿੰਦਰ ਜੱਸਲ, ਗਗਨ ਮਹਿਰਾ, ਬੌਬੀ ਮਹਿਰਾ, ਸਤਨਾਮ ਮਾਨ, ਚਰਨਜੀਤ ਸਿੰਘ ਚੰਨੀ, ਬਲਜੀਤ ਸਿੰਘ, ਦੀਨਾ ਮਾਛੀਵਾੜਾ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.