
(ਅੰਕੁਸ ਕੁਮਾਰ) ਸ੍ਰੀ ਅਨੰਦਪੁਰ ਸਾਹਿਬ।
ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਅਗੰਮਪੁਰ ਦੇ ਰਾਜ ਕੁਮਾਰ ਪਰਾਸਰ ਪੁੱਤਰ ਸ੍ਰੀ ਸੋਮਨਾਥ ਪਰਾਸਰ ਜੋਂ ਬੀ ਬੀ ਐਮ ਬੀ ਗੰਗੂਵਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਨੇ ਗਵਾਚੇ ਪਰਸ ਨੂੰ ਉਸਦੇ ਮਾਲਕ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪਰਾਸਰ ਨੇ ਦਸਿਆਂ ਕਿ ਮੈਨੂੰ ਇਕ ਪਰਸ ਲੱਭਿਆ ਸੀ ਜਿਸ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕੀ ਇਹ ਪਰਸ ਪਿੰਡ ਲੰਗ ਮਜਾਰੀ ਦੇ ਰਹਿਣ ਵਾਲੇ ਹਰਜੀਤ ਸਿੰਘ ਦਾ ਹੈ ਜੋਂ ਪੰਜਾਬ ਹੋਮ ਗਾਰਡ ਚ ਰੋਪੜ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਅਸੀਂ ਉਹਨਾਂ ਨੂੰ ਬੁਲਾ ਕੇ ਪਰਸ ਵਾਪਿਸ ਦੇ ਦਿੱਤਾ ਹੈ। ਦੂਜੇ ਪਾਸੇ ਪਰਸ ਦੇ ਮਾਲਕ ਹਰਜੀਤ ਸਿੰਘ ਨੇ ਕਿਹਾ ਕਿ ਮੇਰਾ ਇਹ ਪਰਸ ਗੁੰਮ ਹੋ ਗਿਆ ਸਿੰਜਿਆ ਵਿਚ ਪੈਸੇ ਅਤੇ ਮੇਰੇ ਨਿੱਜੀ ਡਾਕੂਮੈਂਟ ਵੀ ਸਨ ਅਤੇ ਮੇਰਾ ਪਰਸ ਪਿੰਡ ਅਗੰਮਪੁਰ ਦੇ ਰਾਜ ਕੁਮਾਰ ਪਰਾਸਰ ਵਲੋ ਦਿੱਤਾ ਗਿਆ ਹੈ ਮੈਂ ਇਹਨਾ ਦਾ ਬਹੁਤ ਧੰਨਵਾਦ ਕਰਦਾ ਹਾਂ। ਇਸ ਮੌਕੇ ਲੰਬਰਦਾਰ ਮਹਿੰਦਰ ਸਿੰਘ, ਮਾਸਟਰ ਦਰਸਨ ਸਿੰਘ, ਸਤਪਾਲ ਸੋਨੀ, ਬਬਲੂ ਰਾਣਾ, ਦਿਨੇਸ ਬੌਬੀ, ਪਾਵਨ ਕੁਮਾਰ, ਕੁਲਭੂਸਨ ਰਾਣਾ ਅਤੇ ਹੋਰ ਮੌਜੂਦ ਸਨ।