ਆਰਥੋਡੋਂਟਿਕਸ ਅਤੇ ਡੈਂਟਿਸਟਰੀ ਚ ਲੇਜਰ ਦੀ ਵਰਤੋਂ ਸਬੰਧੀ ਕੀਤਾ ਵਿਚਾਰ ਵਟਾਂਦਰਾ

Share and Enjoy !

Shares

(ਜਗਸੀਰ ਸਿੰਘ) ਲੌਂਗੋਵਾਲ। ਵਿਸਵ ਆਰਥੋਡੌਂਟਿਕਸ ਸਿਹਤ ਦਿਵਸ ਦੇ ਸਬੰਧ ਵਿਚ  ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਵਿਖੇ ਆਰਥੋਡੌਂਟਿਕਸ ਅਤੇ ਡੈਂਟੋਫੈਸੀਅਲ ਆਰਥੋਪੈਡਿਕਸ ਵਿਭਾਗ ਵੱਲੋ ਜਾਗਰੂਕਤਾ ਮੁਹਿੰਮ ਦੇ ਦੌਰਾਨ ਐਲੂਮਨੀ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਵਿਭਾਗ ਦੇ ਹੈੱਡ ਅਤੇ ਪ੍ਰੋਫੈਸਰ ਡਾ. ਜੀ.ਕੇ. ਸਿੰਘ ਵੱਲੋਂ ਆਯੋਜਿਤ ਕੀਤਾ ਗਿਆ।ਇਸ ਮੌਕੇ ਡਾ. ਸਿੰਘ ਨੇ ਸੰਬੋਧਨ ਕਰਦਿਆਂ ਆਰਥੋਡੋਂਟਿਕਸ ਅਤੇ ਡੈਂਟਿਸਟਰੀ ਵਿੱਚ ਲੇਜਰ ਦੀ ਵਰਤੋਂ ਬਾਰੇ  ਵਿਸਥਾਰਪੂਰਵਕ ਆਪਣੇ ਵਿਚਾਰ ਸਾਂਝੇ ਕੀਤੇ। ਇਸ ਲੜੀ ਦੇ ਉਦਘਾਟਨੀ ਭਾਸਣ ਦੌਰਾਨ ਉੱਤਰੀ ਭਾਰਤ ਦੇ ਪ੍ਰਸਿੱਧ ਆਰਥੋਡੌੰਟਿਸਟ ਡਾ. ਸਰਬਜੀਤ ਸਿੰਘ ਚੰਡੀਗੜ ਮੀਤ ਪ੍ਰਧਾਨ ਇੰਡੀਅਨ ਆਰਥੋਡੌਂਟਿਕਸ ਸੁਸਾਇਟੀ ਨੇ ਆਰਥੋਡੋਂਟਿਕਸ ਅਤੇ ਡੈਂਟਿਸਟਰੀ ਵਿੱਚ ਲੇਜਰਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ ਅਤੇ ਲੇਜਰ ਤਕਨਾਲੋਜੀ ਦੁਆਰਾ ਇਲਾਜ ਕੀਤੇ ਗਏ ਆਪਣੇ ਸੈਂਕੜੇ ਕੇਸ ਦਿਖਾਏ। ਉਨਾਂ ਲੇਜਰ ਦੁਆਰਾ ਇਲਾਜ ਕੀਤੇ ਮੂੰਹ ਦੇ ਅਲਸਰ ਦੇ ਕੇਸਾਂ ਅਤੇ ਵਧੇ ਹੋਏ ਮਸੂੜਿਆਂ ਦੇ ਕੇਸ ਵੀ ਪੇਸ ਕੀਤੇ। ਇਸ ਮੌਕੇ ਉਨਾਂ ਆਨਲਾਈਨ ਅਲਾਈਨਰਜ ਦੀਆਂ ਕਮੀਆਂ ਅਤੇ ਬੁਨਿਆਦੀ ਇਲਾਜ ਲਈ ਆਰਥੋਡੋੰਟਿਸਟ ਨਾਲ ਸਲਾਹ ਕਰਨ ਦੀ ਮਹੱਤਤਾ ‘ਤੇ ਜੋਰ ਦਿੱਤਾ।

About Post Author

Share and Enjoy !

Shares

Leave a Reply

Your email address will not be published.