ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਵਲੋਂ ਸਰਕਾਰ ਤੁਹਾਡੇ ਵਾਰਡ ਵਿਚ ਮੁਹਿਮ ਦੀ ਸ਼ੁਰੂਆਤ ਕਰਦੇ ਹੋਏ ਸ਼ਹਿਰ ਦੇ ਵਾਰਡ ਨੰਬਰ 8 ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਬਾਬਾ ਗਧੀਆ ਵਿਖੇ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਦੀ ਅਗਵਾਈ ਹੇਠ ਇਕ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਅਤੇ ਨੌਜਵਾਨ ਆਪ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਕੀਤਾ। ਉਹਨਾਂ ਦੇ ਨਾਲ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ ਅਤੇ ਇੰਦਰਜੀਤ ਸਿੰਘ ਖਲਿਆਣ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਲੋੜਵੰਦਾਂ ਦੇ ਵੱਖ ਵੱਖ ਲੋਕ ਭਲਾਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ, ਲੇਬਰ ਕਾਰਡ ਤੇ ਹੋਰ ਕਾਫੀ ਤਰ੍ਹਾਂ ਦੇ ਫਾਰਮ ਭਰੇ ਗਏ। ਹਰਜੀ ਮਾਨ ਨੇ ਦੱਸਿਆ ਕਿ ਫਗਵਾੜਾ ਦੇ ਕੁੱਲ 50 ਵਾਰਡਾਂ ਵਿਚ ਵਾਰੋ-ਵਾਰੀ ਇਹ ਕੈਂਪ ਲਗਾਏ ਜਾਣਗੇ। ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰੇਰਣਾ ਸਦਕਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਹਰੇਕ ਲੋੜਵੰਦ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਡੋਰ-ਟੂ-ਡੋਰ ਪਹੁੰਚਾਇਆ ਜਾਵੇ। ਇਸ ਮੌਕੇ ਸੂਬੇਦਾਰ ਜੀਤ ਰਾਮ, ਰਾਜਾ ਕੋਲਸਰ, ਵਿਜੇ ਬਸੰਤ ਨਗਰ, ਵਰੁਣ ਬੰਗੜ, ਮਨਜੋਤ ਸਿੰਘ ਭਗਤਪੁਰਾ, ਗੁਰਪ੍ਰਸਾਦ ਬੱਗਾ, ਸੋਰਭ ਹਾਂਡਾ, ਰਾਜ ਕੁਮਾਰ ਬਸਰਾ ਤੋਂ ਇਲਾਵਾ ਵਾਰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।